ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜਪੁਰ ਦੀ ਜਲਾਲਾਬਾਦ ਵਿਧਾਨਸਭਾ ਦੀ ਸੀਟ ‘ਤੇ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਨੇ ਵੀ ਪਾਈ ਵੋਟ। ਉੱਥੇ ਹੀ ਦੂਜੇ ਪਾਸੇ ਜਲਾਲਾਬਾਦ ਦੇ ਬੂਥ ਨੰਬਰ 11 ਵਿਖੇ ਈਵੀਐਮ ‘ਚ ਤਕਨੀਕੀ ਖਰਾਬੀ ਕਾਰਨ ਵੋਟਿੰਗ ਥੋੜੀ ਦੇਰ ਨਾਲ ਸ਼ੁਰੂ ਹੋਈ।
ਪੰਜਾਬ ਦੀ ਚਾਰ ਵਿਧਾਨਸਭਾ ਸੀਟਾਂ ‘ਤੇ ਸਵੇਰ 7 ਵਜੇ ਤੋਂ ਵੋਟਾਂ ਦਾ ਸਿਲਸਿਲਾ ਜਾਰੀ ਹੈ। ਵੋਟਾਂ ਪਾਉਂਣ ਲਈ ਵੱਧ-ਚੜ੍ਹ ਕੇ ਲੋਕ ਪੋਲਿੰਗ ਸਟੇਸ਼ਨ ਪਹੁੰਚ ਰਹੇ ਹਨ । ਲੁਧਿਆਣਾ ਦੀ ਦਾਖਾ ਵਿਧਾਨਸਭਾ ਸੀਟਾਂ ‘ਤੇ ਸਵੇਰ ਤੋਂ ਹੁਣ ਤੱਕ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ 6.54 ਫੀਸਦੀ ਲੋਕਾਂ ਨੇ ਵੋਟ ਪਾਈ ਹੈ।
ਮੁਕੇਰਿਆਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਜੀਐਸ ਮੁਲਤਾਨੀ ਨੇ ਆਪਣੇ ਪਿੰਡ ਮਨਸੂਰਪੁਰ ਵਿੱਚ ਪਰਿਵਾਰ ਨਾਲ ਵੋਟ ਪਾਈ। ਮੁਕੇਰਿਆਂ ਤੋਂ ਕਾਂਗਰਸ ਉਮੀਦਵਾਰ ਇੰਦੂ ਬਾਲਾ ਨੇ ਆਰੀਆ ਸਕੂਲ ਵਿੱਚ ਵੋਟ ਪਾਈ। ਉੱਥੇ ਹੀ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਵੀ ਪਰਿਵਾਰ ਨਾਲ ਆਰੀਆ ਸਕੂਲ ਵਿੱਚ ਵੋਟ ਪਾਈ। ਮੁਕੇਰੀਆਂ ਵਿਧਾਨ ਸਭਾ ‘ਚ ਸਵੇਰੇ 9 ਵਜੇ ਤੱਕ 12 ਪ੍ਰਤੀਸ਼ਤ ਲੋਕਾਂ ਨੇ ਵੋਟ ਪਾਈ ਹੈ।


