ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਐਲੀ ਮਾਂਗਟ ਸੋਸ਼ਲ ਮੀਡੀਆ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਦਸ ਦਈਏ ਕਿ ਹਿਊਮਨ ਰਾਈਟਸ ਕਮਿਸ਼ਨ ਕੋਲ ਪੁਲਿਸ ਅਫਸਰ ਪੇਸ਼ ਹੋਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਐੱਸਐੱਸਪੀ ਕੁਲਦੀਪ ਸਿੰਘ ਚਾਹਲ, ਡੀਐੱਸਪੀ ਰਮਦੀਪ ਸਿੰਘ ਤੇ ਐੱਸਐੱਚਓ ਰਾਜੇਸ਼ ਕਮਿਸ਼ਨ ਕੋਲ ਪੇਸ਼ ਹੋਏ ਹਨ।
ਕਾਬਿਲੇਗੌਰ ਹੈ ਕਿ ਐਲੀ ਮਾਂਗਟ ਨੇ ਜੇਲ੍ਹ ਚੋਂ ਬਾਹਰ ਆਕੇ ਪੁਲਿਸ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ। ਨਾਲ ਹੀ ਪੁਲਿਸ ਨੇ ਉਸਦੇ ਨਾਲ ਬੁਰਾ ਸਲੂਕ ਵੀ ਕੀਤਾ।

