World Bank ਦਾ PM ਨਰੇਂਦਰ ਮੋਦੀ ਨੂੰ ਝਟਕਾ, ਮੁੜ ਘਟੀ ਭਾਰਤ ਦੀ ਵਿਕਾਸ ਦਰ

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਰਥਿਕ ਮੰਦੀ ਦੇ ਵਿਚਕਾਰ ਭਾਰਤ ਨੂੰ ਵਿਸ਼ਵ ਬੈਂਕ ਨੇ ਇੱਕ ਵੱਡਾ ਝਟਕਾ ਦਿੱਤਾ ਹੈ। ਵਿਸ਼ਵ ਬੈਂਕ ਨੇ ਹੁਣ ਭਾਰਤ ਦੀ ਵਿਕਾਸ ਦਰ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਰਥਿਕ ਮੰਦੀ ਦੇ ਵਿਚਕਾਰ ਭਾਰਤ ਨੂੰ ਵਿਸ਼ਵ ਬੈਂਕ ਨੇ ਇੱਕ ਵੱਡਾ ਝਟਕਾ ਦਿੱਤਾ ਹੈ। ਵਿਸ਼ਵ ਬੈਂਕ ਨੇ ਹੁਣ ਭਾਰਤ ਦੀ ਵਿਕਾਸ ਦਰ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਲਗਾਤਾਰ ਸਾਲ ‘ਚ ਦੂਜੀ ਵਾਰ ਵਿਸ਼ਵ ਬੈਂਕ ਨੇ ਵਿਕਾਸ ਦੀ ਦਰ ਨੂੰ ਘਟਾਇਆ ਹੈ।ਤੁਹਾਨੂੰ ਦੱਸ ਦੇਇਏ ਸਾਲ 2018-19 ‘ਚ ਭਾਰਤ ਦੀ ਵਿਕਾਸ ਦਰ 6.9 ਫੀਸਦੀ ਸੀ, ਜੋ ਕਿ ਇਸ ਸਾਲ ਘਟ ਕੇ 6 ਫੀਸਦੀ ਹੋ ਚੁੱਕੀ ਹੈ। ਇਸ ਸੰਬੰਦੀ ਹਾਲ ਹੀ ‘ਚ ਵਿਸ਼ਵ ਬੈਂਕ ਨੇ ਆਪਣੇ ਦੱਖਣੀ ਏਸ਼ੀਆ ਆਰਥਿਕ ਫੋਕਸ ਦੇ ਨਵੀਨਤਮ ਸੰਸਕਰਣ ਵਿੱਚ ਕਿਹਾ ਕਿ, 2021 ਵਿੱਚ ਭਾਰਤ ਆਪਣੀ ਵਿਕਾਸ ਦਰ ਨੂੰ ਮੁੜ 6.9 ਫੀਸਦੀ ਪ੍ਰਾਪਤ ਕਰ ਸਕਦਾ ਹੈ।

Pm Narendra Modi

 

ਸਾਲ ‘ਚ ਦੂਜੀ ਵਾਰ ਘਟਿਆ ਭਾਰਤ ਦਾ ਵਿਕਾਸ ਰੇਟ

ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਲਗਾਤਾਰ ਸਾਲ ‘ਚ ਦੂਜੀ ਵਾਰ ਐਨੀ ਤੇਜ਼ੀ  ਨਾਲ ਭਾਰਤ ਦਾ ਵਿਕਾਸ ਰੇਟ ਡਿਗਿਆ ਹੈ, ਜਦੋਂ  ਕਿ ਨਿਰਮਾਣ ਅਤੇ ਉਸਾਰੀ ਦੀਆਂ ਗਤੀਵਿਧੀਆਂ ਵਿਚ ਵਾਧਾ ਹੋਣ ਨਾਲ ਉਦਯੋਗਿਕ ਉਤਪਾਦਨ ਦੀ ਵਿਕਾਸ ਦਰ ‘ਚ  6.9 ਫੀਸਦੀ ਵਧੀ ਹੈ।  ਦੱਸ ਦੇਇਏ ਖੇਤੀਬਾੜੀ ਅਤੇ ਸੇਵਾ ਖੇਤਰਾਂ ਵਿਚ ਇਹ ਵਾਧਾ 2.9 ਫੀਸਦੀ ਅਤੇ ਸੇਵਾ ਖੇਤਰ ‘ਚ 7.5 ਫੀਸਦੀ ਰਿਹਾ ਹੈ।

ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਅਤੇ RBI ਨੇ ਦਿੱਤਾ ਝਟਕਾ

ਭਾਰਤ ਦੀ ਜੀਡੀਪੀ ਵਿਕਾਸ ਰੇਟ ਨੂੰ ਇੱਕ ਵਾਰ ਫਿਰ ਕੈ੍ਰਡਿਟ ਰੇਟਿੰਗ ਏਜੰਸੀ ਮੂੂਡੀਜ਼ ਨੇ ਘਟਾ ਦਿੱਤਾ ਹੈ। ਮੂਡੀਜ਼ ਦਾ ਅਨੁਮਾਨ ਹੈ ਕਿ, ਵਿੱਤੀ ਸਾਲ 2019-20 ਲਈ ਭਾਰਤ ਦਾ ਜੀਡੀਪੀ ਵਿਕਾਸ ਰੇਟ 5.8 ਫੀਸਦ ਰਹਿ ਸਕਦਾ ਹੈ। ਇਸ ਨਾਲ ਹੀ ਮੂਡੀਜ਼ ਨੇ ਭਾਰਤੀ ਆਰਥਿਕਤਾ ‘ਤੇ ਵੀ ਗੰਭੀਰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ, ਜੇਕਰ ਆਰਥਿਕਤਾ ‘ਤੇ ਇਦਾਂ ਹੀ ਸੁਸਤੀ ਬਣੀ ਰਹੀ ਤਾਂ ਸਰਕਾਰ ਦੇ ਵਿੱਤੀ ਘਾਟੇ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਮੂਡੀਜ਼ ਵਾਂਗ ਦੇਸ਼ ਦੇ ਕੇਂਦਰੀ ਬੈਂਕ RBI ਨੇ ਵੀ ਮੌਜੂਦਾ ਵਿੱਤੀ ਸਾਲ ਲਈ ਅਨੁਮਾਨਿਤ ਵਿਕਾਦ ਰੇਟ ਨੂੰ ਘਟਾਇਆ ਹੈ। RBI ਮੁਤਾਬਿਕ ਵਿੱਤੀ ਸਾਲ ‘ਚ ਜੀਡੀਪੀ ਵਿਕਾਸ ਦਰ 6.1% ਰਹਿ ਸਕਦੀ ਹੈ।  ਬੀਤੇ ਕੁਝ ਮਹੀਨਿਆਂ ਦੇ ਅੰਦਰ, ਆਰਬੀਆਈ ਨੇ ਆਪਣੀ ਅਨੁਮਾਨਿਤ ਜੀਡੀਪੀ ਵਿਕਾਸ ਦਰ ਵਿੱਚ 0.8 ਪ੍ਰਤੀਸ਼ਤ ਦੀ ਕਮੀ ਕੀਤੀ ਹੈ।

ਭੁਗਤਣਾ ਪੈ ਸਕਦਾ ਹੈ ਦੇਸ਼ ਨੂੰ ਭਾਰੀ ਨੁਕਸਾਨ
ਆਈ.ਐੱਮ.ਐੱਫ ਦੇ ਚੀਫ਼ ਕ੍ਰਿਸਟਾਲੀਨਾ ਜਾਰਜੀਏਵਾ ਭਾਰਤੀ ਆਰਥਿਕ ਮੰਦੀ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ, ਦੇ ਚੀਫ਼ ਕ੍ਰਿਸਟਾਲੀਨਾ ਜਾਰਜੀਏਵਾ ਭਾਰਤੀ ਆਰਥਿਕ ਮੰਦੀ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ, ਵਿਸ਼ਵਵਿਆਪੀ ਆਰਥਿਕਤਾ ‘ਚ  ਮੰਦੀ ਵੇਖੀ ਜਾ  ਰਹੀ ਹੈ, ਜਿਸ ਕਾਰਨ 90 ਪ੍ਰਤੀਸ਼ਤ ਦੇਸ਼ਾਂ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ।  ਤੇਜ਼ੀ ਨਾਲ ਉਭਰ ਰਹੀ ਆਰਥਿਕਤਾ ਕਾਰਨ, ਇਸਦਾ ਪ੍ਰਭਾਵ ਸਭ ਤੋਂ ਵੱਧ ਭਾਰਤ ਵਿੱਚ ਦੇਖਣ ਨੂੰ ਮਿਲ ਸਕਦਾ  ਹੈ।

 

 

 

 

Leave a Reply

Your email address will not be published. Required fields are marked *