ਜ਼ਹਿਰੀਲੀ ਹੋਣ ਲੱਗੀ ਦਿੱਲੀ ਦੀ ਆਬੋ-ਹਵਾ, CM ਕੇਜਰੀਵਾਲ ਨੇ ਪੰਜਾਬ-ਹਰਿਆਣਾ ਨੂੰ ਕਹੀ ਇਹ ਵੱਡੀ ਗੱਲ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਚ ਦੀਵਾਲੀ ਤੋਂ ਪਹਿਲਾਂ ਪ੍ਰਦੂਸ਼ਣ ਵਧਣ ਦੇ ਆਸਾਰ ਲੱਗ ਰਹੇ ਹਨ। ਦਸ ਦਈਏ ਕਿ ਦਿੱਲੀ ਚ ਹਵਾ ਦੀ ਗੁਣਵਤਾ ਦੇ ਪੱਧਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਚ ਦੀਵਾਲੀ ਤੋਂ ਪਹਿਲਾਂ ਪ੍ਰਦੂਸ਼ਣ ਵਧਣ ਦੇ ਆਸਾਰ ਲੱਗ ਰਹੇ ਹਨ। ਦਸ ਦਈਏ ਕਿ ਦਿੱਲੀ ਚ ਹਵਾ ਦੀ ਗੁਣਵਤਾ ਦੇ ਪੱਧਰ ਚ ਗਿਰਾਵਟ ਆਈ ਹੈ। ਜਿਸ ਕਾਰਨ ਇਕ ਵਾਰ ਫਿਰ ਤੋਂ ਦਿੱਲੀ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਚ ਪਿਛਲੇ ਦੋ ਦਿਨਾਂ ਦੇ ਜਿਆਦਾਤਰ ਇਲਾਕਿਆਂ ਚ ਪਾਰਟੀਕੁਲੇਟ ਮੈਟਰ 2.5 ਦੇ ਪੱਧਰ ਦੇ ਅੰਕੜੇ ਤੋਂ ਪਾਰ ਪਹੁੰਚ ਚੁੱਕਿਆ ਹੈ। ਇਹਨਾਂ ਹੀ ਨਹੀਂ ਸ਼ਹਿਰ ਦਾ ਆਨੰਦ ਵਿਹਾਰ ਇਲਾਕੇ ਦੀ ਹਾਲਤ ਹੋਰ ਵੀ ਜਿਆਦਾ ਖਰਾਬ ਹੈ।

Air Pollution

 

ਦੂਜੇ ਪਾਸੇ ਦਿੱਲੀ ਮੌਸਮ ਵਿਭਾਗ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਨਸੂਨ ਸੀਜ਼ਨ ਖਤਮ ਹੋ ਚੁੱਕਾ ਹੈ ਜਿਸ ਤੋਂ ਬਾਅਦ ਹਵਾ ਚੱਲਣ  ਦੀ ਦਿਸ਼ਾ ਚ ਬਦਲਾਅ ਆਇਆ ਹੈ। ਜਿਸ ਕਾਰਨ ਹਵਾ ਦੀ ਗੁਣਵਤਾ ਚ ਕਾਫੀ ਫਰਕ ਨਜ਼ਰ ਆ ਸਕਦਾ ਹੈ।

Air Pollution

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਆਉਣ ਵਾਲੇ ਸਮੇਂ ਚ ਹਵਾ ਦੀ ਚੱਲਣ ਦੀ ਸਥਿਤੀ ਚ ਵੀ ਕਾਫੀ ਬਦਲਾਅ ਆਵੇਗਾ ਜਿਸ ਕਾਰਨ ਪ੍ਰਦੂਸ਼ਣ ਚ ਵਾਧਾ ਹੋ ਸਕਦਾ ਹੈ। ਉੱਧਰ ਦਿੱਲੀ ਚ ਵਧ ਰਿਹਾ ਪ੍ਰਦੂਸ਼ਣ ਦਾ ਸਾਰਾ ਭਾਂਡਾ ਪੰਜਾਬ ਤੇ ਹਰਿਆਣਾ ਦੇ ਸਿਰ ਤੇ ਭੰਨਿਆ ਜਾ ਰਿਹਾ ਹੈ। ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪਰਾਲੀ ਸਾੜਣ ਦੇ ਮਾਮਲੇ ਤੇ ਚਿੰਤਾ ਜਾਹਿਰ ਕੀਤੀ ਹੈ।

Leave a Reply

Your email address will not be published. Required fields are marked *