Kartarpur Corridor: ਪਾਕਿਸਤਾਨ ਨੇ ਸਾਬਕਾ ਪੀ.ਐੱਮ. Manmohan Singh ਨੂੰ ਭੇਜਿਆ ਸੱਦਾ

Online Desk/Living India News: Kartarpur Corridor: ਪਾਕਿਸਤਾਨ ਨੇ ਸਾਬਕਾ ਪੀ.ਐੱਮ. Manmohan Singh ਨੂੰ ਭੇਜਿਆ ਸੱਦਾ ਪਾਕਿ ਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ‘ਤੇ Manmohan Singh ਨੂੰ…

Online Desk/Living India News: Kartarpur Corridor: ਪਾਕਿਸਤਾਨ ਨੇ ਸਾਬਕਾ ਪੀ.ਐੱਮ. Manmohan Singh ਨੂੰ ਭੇਜਿਆ ਸੱਦਾ
ਪਾਕਿ ਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ‘ਤੇ Manmohan Singh ਨੂੰ ਸੱਦਾ
ਭਾਰਤੀ ਸਿੱਖ ਸ਼ਰਧਾਲੂਆਂ ਲਈ 9 ਨਵੰਬਰ ਨੂੰ ਖੁਲੇਗਾ ਕਰਤਾਰਪੁਰ ਲਾਂਘਾ

 

Kartarpur Corridor ਦੇ ਉਦਘਾਟਨ ਮੌਕੇ ‘ਤੇ ਪਾਕਿਸਤਾਨ ਨੇ Former Prime Minister Manmohan Singh ਨੂੰ ਸੱਦਿਆ ਹੈ।ਨਾਲ ਹੀ ਅੱਜ ਇਸ ਗੱਲ ਦਾ ਰਸਮੀ ਐਲਾਨ ਵੀ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਹੈ ਕਿ, ਸਾਬਕਾ ਪੀ.ਐੱਮ. Manmohan Singh ਨੂੰ ਰਸਮੀ ਤੌਰ ‘ਤੇ ਸੱਦਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ, ਕਰਤਾਰਪੁਰ ਲਾਘੇ ਦਾ ਉਦਘਾਟਨ Prime Minister Imran Khan ਮਿੱਥੇ ਸਮੇਂ ‘ਤੇ ਕਰਨਗੇ ਅਤੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਲਾਘਾਂ 9 ਨਵੰਬਰ ਨੂੰ ਖੋਲਿਆ ਜਾਵੇਗਾ।

ਉੱਥੇ ਹੀ ਪੰਜਾਬ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਪਹਿਲੇ ਸਿੱਖ ਜੱਥੇ ‘ਚ ਸ਼ਾਮਿਲ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਨਮੋਹਨ ਸਿੰਘ ਨੂੰ ਇਸ ਜੱਥੇ ‘ਚ ਸ਼ਾਮਿਲ ਹੋਣ ਦਾ ਸੱਦਾ ਦਿਤਾ ਸੀ, ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਨੇ ਸਵੀਕਾਰਿਆ ਹੈ।

ਦੱਸ ਦੇਇਏ ਕਿ, ਕਰਤਾਰਪੁਰ ਸਾਹਿਬ ਲਾਘਾਂ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ  ਦੇ ਡੇਰਾ ਬਾਬਾ ਨਾਨਕ ਗੁਰੂਦਵਾਰੇ ਨੂੰ ਪਾਕਿਸਤਾਨ ਦੇ ਨਰੋਵਾਲ ‘ਚ ਸਥਿਤ ਕਰਤਾਰਪੁਰ ਸਾਹਿਬ ਗੁਰੂਦਵਾਰੇ ਨਾਲ ਜੋੜਦਾ ਹੈ।

Leave a Reply

Your email address will not be published. Required fields are marked *