Online Desk/Living India News: UP ਵਿੱਚ ਅਰਬਾਂ ਦਾ ਸਕਾਲਰਸ਼ਿਪ ਘੁਟਾਲਾ, ਕਈ ਅਧਿਕਾਰੀਆਂ ਖ਼ਿਲਾਫ਼ ਕੇਸ ਕੀਤਾ ਗਿਆ ਦਾਇਰ
Unnao ਦੇ 10 ਬਲਾਕਾਂ ‘ਚ ਸਕਾਲਰਸ਼ਿਪ ਘੁਟਾਲੇ ਦਾ ਮਾਮਲਾ ਆਇਆ ਸਾਹਮਣੇ
ਆਰਥਿਕ ਅਪਰਾਧ ਖੋਜ ‘ਚ 10 ਮਾਮਲੇ ਕੀਤੇ ਗਏ ਦਰਜ
UP ਦੇ Unnao ਵਿਖੇ ਸਕਾਲਰਸ਼ਿਪ ਘੁਟਾਲਾ ਮਾਮਲੇ ‘ਚ ਹੁਣ ਤੱਕ ਕਈ ਅਧਿਕਾਰੀਆਂ ‘ਤੇ ਕੇਸ ਦਰਜ ਕੀਤਾ ਜਾ ਚੁੱਕਾ ਹੈ।ਇਸ ਸਕਾਲਰਸ਼ਿਪ ਘੁਟਾਲੇ ‘ਚ ਜ਼ਿਲ੍ਹੇ ਦੇ 10 ਬਲਾਕਾਂ ‘ਚ ਅਰਬਾਂ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ।
ਆਰਥਿਕ ਅਪਰਾਧ ਖੋਜ (ਈ.ਓ.ਡਬਲੂ) ਦੀ ਜਾਂਚ ‘ਚ ਪਤਾ ਚਲਿਆ ਹੈ ਕਿ, ਵਜ਼ੀਫ਼ਾ ਜਾਲੀ ਲੋਕਾਂ ਨੂੰ ਦਿੱਤਾ ਗਿਆ ਸੀ। ਇਸ ਮਾਮਲੇ ‘ਚ 10 ਜ਼ਿਲ੍ਹਾ ਭਲਾਈ ਅਧਿਕਾਰੀਆਂ ਅਤੇ 2 ਪਿਛੜੇ ਵਰਗ ਭਲਾਈ ਅਫ਼ਸਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜਾਂਚ ਵਿੱਚ ਪਾਇਆ ਗਿਐ ਕਿ ਪਿੰ੍ਰਸੀਪਲ, ਪਿੰਡ ਦੇ ਮੁਖੀ, ਪੰਚਾਇਤ ਸੱਕਤਰ ਅਤੇ ਅਫ਼ਸਰਾਂ ਨੇ ਇਸ ਘੁਟਾਲੇ ਨੂੰ ਅੰਜਾਮ ਦਿੱਤਾ।ਉਨ੍ਹਾਂ ਨੇ ਮਿਲ ਕੇ ਸਕਾਲਰਸ਼ਿਪ ਦੇ ਪੈਸਿਆਂ ਦਾ ਘੁਟਾਲਾ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਵੀ ਸਾਲ 2012 ‘ਚ 8 ਵਿਅਕਤੀਆਂ ਨੂੰ ਵਜ਼ੀਫੇ ‘ਚ ਘੁਟਾਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ।
ਅਸਲ ਵਿੱਚ ਯੂਪੀ ‘ਚ 2001 ਤੋਂ 2010 ਦੌਰਾਨ ਕਈ ਜਿਲ੍ਹਿਆਂ ‘ਚ ਸਕਾਲਰਸ਼ਿਪ ਘੁਟਾਲਾ ਹੋਇਆ ਸੀ। ਦੱਸ ਦੇਇਏ ਕਿ, ਮੇਰਠ ਅਤੇ ਇਟਾਵਾ ‘ਚ 15 ਕਰੋੜ ਰੁਪਏ ਦੀ ਹੇਰਾ-ਫੇਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਉਪਰੰਤ ਤਿੰਨ ਸਾਲ ਪਹਿਲਾਂ 2016 ‘ਚ ਸਰਕਾਰ ਨੇ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਈ.ਓ.ਡਬਲੂ. ਨੂੰ ਸੌਂਪ ਦਿੱਤੀ ਸੀ।

