ਆਖਿਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੀ ਕਿਸ ਫਰਮਾਈਸ਼ ਨੂੰ ਕਰੇਗੀ ਪੂਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Bigg Boss 13 ਦੇ ਘਰ ਦੇ ਅੰਦਰ ਇਕ ਤੋਂ ਵੱਧ ਕੇ ਇਕ  ਮੁਕਾਬਲੇਬਾਜ ਆਏ ਹੋਏ ਹਨ। ਪਹਿਲਾ ਹਫਤੇ ਦੇ ਟਾਸਕ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Bigg Boss 13 ਦੇ ਘਰ ਦੇ ਅੰਦਰ ਇਕ ਤੋਂ ਵੱਧ ਕੇ ਇਕ  ਮੁਕਾਬਲੇਬਾਜ ਆਏ ਹੋਏ ਹਨ। ਪਹਿਲਾ ਹਫਤੇ ਦੇ ਟਾਸਕ ਤੋਂ ਬਾਅਦ ਮਾਹੌਲ ਕਾਫੀ ਗਰਮ ਹੋਇਆ ਤੇ ਕਈ ਵਾਦ ਵਿਵਾਦ ਵੀ ਦੇਖੇ ਗਏ ਹਨ। ਦਸ ਦਈਏ ਕਿ ਇਸ ਪਹਿਲੇ ਹਫਤੇ ਨੂੰ ਬਿਗ ਬੌਮ ਦੇ ਫੈਂਨਸ ਵੱਲੋਂ ਖੁਬ ਪਸੰਦ ਕੀਤਾ ਗਿਆ ਤੇ ਨਾਲ ਹੀ ਹੁਣ ਉਹਨਾਂ ਵੱਲੋਂ ਪਹਿਲੇ ਵੀਕਐਂਡ ਵਾਰ ਦਾ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ।

shehnaz gill

ਦਸ ਦਈਏ ਕਿ ਪਹਿਲੇ ਵੀਕਐਂਡ ਵਾਰ ਦੌਰਾਨ ਸਲਮਾਨ ਖਾਨ ਸਾਰੇ ਕੰਟੈਸਟੈਂਟਸ ਨੂੰ ਮਿਲਣਗੇ ਤੇ ਕਈਆਂ ਦੀ ਕਲਾਸ ਵੀ ਲਗਾਉਣਗੇ। ਦਸ ਦਈਏ ਕਿ ਇਸ ਵਾਰ ਬਿੱਗ ਬੌਸ 13 ‘ਚ  ਪੰਜਾਬੀ ਤੜਕਾ ਵੀ ਲਗਿਆ ਹੈ। ਨਾਲ ਹੀ ਪੰਜਾਬੀ ਸਿੰਗਰ ਤੇ ਮਾਡਲ ਸ਼ਹਿਨਾਜ ਗਿੱਲ ਸਲਮਾਨ ਖਾਨ ਨੂੰ ਬਹੁਤ ਪਸੰਦ ਵੀ ਆਈ ਹੈ।

ਆਉਣ ਵਾਲੇ ਏਪੀਸੋਡ ‘ਚ ਤੁਸੀਂ ਦੇਖੋਗੇ ਕੀ ਸ਼ਹਿਨਾਜ ਗਿੱਲ ਸਲਮਾਨ ਖਾਨ ਦੇ ਕਹਿਣ ਤੇ ਡਾਂਸ ਕਰੇਗੀ। ਇਸ ਤੋਂ ਇਲਾਵਾ ਸਲਮਾਨ ਖਾਨ ਨੇ ਸ਼ਹਿਨਾਜ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਿ ਕੇ ਸੰਬੋਧਿਤ ਕਿਹਾ ਜਿਸ ਤੇ ਸ਼ਹਿਨਾਜ ਗਿੱਲ ਨੇ ਕਿਹਾ ਕਿ ਕੋਈ ਟਰਾਫੀ ਨੂੰ ਲੈਕੇ ਚੱਲੇ ਜਾਵੇ ਉਹਨੂੰ ਤਾਂ ਸਲਮਾਨ ਖਾਨ ਆਪਣੀ ਕਿਸੇ ਫਿਲਮ ਚ ਕੰਮ ਦੇ ਦੇਣਗੇ।

Salman Khan

ਸ਼ਹਿਨਾਜ ਗਿੱਲ ਦੇ ਇਸ ਬਿਆਨ ਤੋਂ ਬਾਅਦ ਸਲਮਾਨ ਖਾਨ ਨੇ ਮੁਸਕੁਰਾਉਂਦੇ ਹੋਏ ਨਜਰ ਆਏ। ਨਾਲ ਹੀ ਉਹਨਾਂ ਨੇ ਕਿਹਾ ਕਿ ਉਸਦੀ ਸੋਚਣੀ ਬਹੁਤ ਚੰਗੀ ਹੈ।

 

Leave a Reply

Your email address will not be published. Required fields are marked *