ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਿਪਾਹੀ ਪਤਨੀ ਨੇ ਆਪਣੇ ਸਿਪਾਹੀ ਪਤੀ ਦੇ ਖਿਲਾਫ ਦਹੇਜ ਕਾਰਨ ਪਰੇਸ਼ਾਨ ਕਰਨ ਤੇ ਸ਼ਿਕਾਇਤ ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਿਪਾਹੀ ਪਤੀ ਆਪਣੀ ਪਤਨੀ ਨੂੰ ਦਹੇਜ ਦੇ ਕਾਰਨ ਕਾਫੀ ਸਮੇਂ ਤੋਂ ਪਰੇਸ਼ਾਨ ਕਰਦਾ ਰਿਹਾ ਹੈ

ਜਿਸ ਕਾਰਨ ਪੀੜਤ ਮਹਿਲਾ ਨੇ ਇਸਦੀ ਸ਼ਿਕਾਇਤ ਹਰ ਇਕ ਪੁਲਿਸ ਅਧਿਕਾਰੀ ਨੂੰ ਕੀਤੀ। ਪਰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਤੰਗ ਪਰੇਸ਼ਾਨੀ ਹੋਕੇ ਪੀੜਤ ਮਹਿਲਾ ਨੇ ਆਪਣੀ ਸ਼ਿਕਾਇਤ ਡੀਜੀਪੀ ਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ। ਜਿਸ ਤੋਂ ਬਾਅਦ ਸਿਪਾਹੀ ਪਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉੱਥੇ ਹੀ ਦੱਸ ਦਈਏ ਕਿ ਸਿਪਾਹੀ ਪਤੀ ਸੀਆਈਏ 2 ਚ ਤੈਨਾਤ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
