ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੋਪੜ ਦੀ ਜੇਲ੍ਹ ਚੋਂ ਜਮਾਨਤ ਤੋਂ ਬਾਹਰ ਆਏ ਪੰਜਾਬੀ ਗਾਇਕ ਐਲੀ ਮਾਂਗਟ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਣ ਲਈ ਪਹੁੰਚੇ।
https://www.facebook.com/LivingIndiaNewschannel/videos/2618509224877911/
ਦਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਐਲੀ ਮਾਂਗਟ ਜੇਲ੍ਹ ਚੋਂ ਜਮਾਨਤ ਲੈਕੇ ਬਾਹਰ ਆਏ ਸੀ।
ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ਤੇ ਨਾਮਵਰ ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਚਾਲੇ ਕਾਫੀ ਸ਼ਬਦੀ ਝਗੜਾ ਹੋਇਆ।
ਇਹ ਝਗੜਾ ਇਹਨਾਂ ਜਿਆਦਾ ਵਧ ਗਿਆ ਕਿ ਦੋਹਾਂ ਨੇ ਇਹ ਦੂਜੇ ਨੂੰ ਮਿਲਣ ਦਾ ਸਮਾਂ ਬੰਨ੍ਹ ਲਿਆ। ਜਿਸ ਤੋਂ ਬਾਅਦ ਐਲੀ ਮਾਂਗਟ ਤੇ ਰੰਮੀ ਰੰਧਾਵਾ ਮੁਹਾਲੀ ਚ ਇੱਕਠੇ ਹੋਏ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਐਲੀ ਮਾਂਗਟ ਨੂੰ ਗ੍ਰਿਫਤਾਰ ਕਰ ਲਿਆ ਤੇ ਉਸਨੂੰ ਜੇਲ੍ਹ ਚ ਬੰਦ ਕਰ ਦਿੱਤਾ। ਪਰ ਹੁਣ ਫਿਲਹਾਲ ਐਲੀ ਮਾਂਗਟ ਜਮਾਨਤ ਤੇ ਬਾਹਰ ਆਏ ਹੋਏ ਹਨ।

