ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਪਾਸੇ ਜਿੱਥੇ ਹਿੰਦੀ ਭਾਸ਼ਾ ਨੂੰ ਜਿਆਦਾ ਮੱਹਤਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਸੂਬੇ ਚ ਵੀ ਪੰਜਾਬੀ ਭਾਸਾ ਨੂੰ ਖੁੰਝੇ ਚ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਸ ਦਈਏ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਲੈਕੇ ਜਿੱਥੇ ਹਰ ਥਾਂ ਤੇ ਸਿੱਖ ਸੰਗਤਾਂ ਚ ਖੁਸ਼ੀ ਦੀ ਲਹਿਰ ਹੈ ਉੱਥੇ ਪੰਜਾਬ ਸਰਕਾਰ ਦੁਆਰਾ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ਨਰਾਜ਼ਗੀ ਵੀ ਜਾਹਿਰ ਕੀਤੀ ਹੈ। ਦਸ ਦਈਏ ਕਿ ਇਸ ਵੇਲੇ ਥਾਂ ਥਾਂ ਤੇ ਪੰਜਾਬ ਸਰਕਾਰ ਵੱਲੋਂ ਕਈ ਇਲਾਕੀਆਂ ਤੇ ਕਸਬਿਆਂ ਚ ਬੈਨਰ ਲਗਾਏ ਗਏ ਹਨ ਜਿਸ ਚ ਪੰਜਾਬੀ ਦੀ ਥਾਂ ਤੇ ਅੰਗਰੇਜੀ ਭਾਸ਼ਾ ਨੂੰ ਕਾਫੀ ਮਹੱਤਤਾ ਦਿੱਤੀ ਹੈ।
https://www.facebook.com/LivingIndiaNewschannel/videos/1159166264290970/
ਪੰਜਾਬੀ ਭਾਸ਼ਾ ਨੂੰ ਇਹਨਾਂ ਬੈਨਰਾਂ ਚ ਨਾ ਦੇ ਬਰਾਬਰ ਲਿਖਿਆ ਗਿਆ ਹੈ। ਜਿਹਨਾਂ ਲਿਖਿਆ ਵੀ ਗਿਆ ਹੈ ਉਹ ਵੀ ਸਾਫ ਤਰੀਕੇ ਨਾਲ ਦਿਖ ਨਹੀਂ ਰਿਹਾ ਹੈ। ਜਿਸ ਕਾਰਨ ਪੰਜਾਬੀ ਭਾਸ਼ਾ ਪ੍ਰੇਮਿਆ ਨੇ ਸੀਐੱਮ ਕੈਪਟਨ ਨੂੰ ਇਕ ਵਾਰ ਫਿਰ ਤੋਂ ਘੇਰਿਆ। ਨਾਲ ਹੀ ਉਹਨਾਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੰਜਾਬੀ ਤੇ ਗੁਰਮੁਖੀ ਲਿਪੀ ਚ ਲਿਖੀ ਗਈ ਹੈ ਸਰਕਾਰ ਨੂੰ ਇਹ ਕਰਨ ਚਾਹੀਦਾ ਹੈ ਕਿ ਇਸ ਨਾਲ ਸੰਬੰਧਤ ਹਰ ਇਕ ਕਾਰਜਾਂ ਨੂੰ ਪੰਜਾਬੀ ਭਾਸ਼ਾ ਚ ਕਰਨਾ ਚਾਹੀਦਾ ਹੈ ਪਰ ਉਹਨਾਂ ਵੱਲੋਂ ਤਾਂ ਪੰਜਾਬੀ ਭਾਸ਼ਾ ਨੂੰ ਖੁੰਝੇ ਚ ਲਾਇਆ ਜਾ ਰਿਹਾ ਹੈ। ਜੋ ਕਿ ਕਾਫੀ ਨਿਰਾਸ਼ਾਜਨਕ ਹੈ।
