ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੀਆਂ ਜੇਲ੍ਹਾਂ ਚ ਬੰਦ ਕੈਦੀ ਚਮੜੀ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਦੀਆਂ ਦਾ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣ ਦਾ ਮੁੱਖ ਕਾਰਨ ਜੇਲ੍ਹਾਂ ਦਾ ਹਵਾਦਾਰ ਨਾ ਹੋਣਾ ਹੈ।

ਦਸ ਦਈਏ ਕਿ ਜਾ ਰਿਹਾ ਹੈ ਕਿ ਕੈਦੀਆਂ ਨੂੰ ਇਸ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਜੇਲ੍ਹ ਦੇ ਅੰਦਰ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਨਾਲ ਕੈਦੀਆਂ ਨੂੰ ਇਸ ਗੰਭੀਰ ਬਿਮਾਰੀ ਤੋਂ ਮੁਕਤ ਕਰਵਾਇਆ ਜਾ ਸਕੇ।
ਜੇਲ ਦੇ ਸੁਪਰਡੈਂਟ ਅਮਰਾਕ ਸਿੰਘ ਟਿੱਬੀ ਅਤੇ ਡਿਪਟੀ ਸੁਪਰਡੈਂਟ ਮੋਹਨ ਲਾਲ ਚੁੰਬਰ ਨੇ ਇਸ ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਕੈਂਪ ਚ 100 ਤੋਂ ਵੱਧ ਕੈਦੀਆਂ ਦੇ ਚਮੜੀ ਰੋਗ ਦਾ ਚੇਅਕੱਪ ਕੀਤਾ ਗਿਆ। ਨਾਲ ਹੀ ਕੈਦੀਆਂ ਨੂੰ ਮੁਫਤ ਚ ਦਵਾਈਆਂ ਵੀ ਵੰਡੀਆਂ ਗਈਆਂ ਹਨ।

