CM ਮਾਨ ਨੇ ਦਿੱਤਾ ਗਵਰਨਰ ਦੀ ਚਿਤਾਵਨੀ ਦਾ ਜਵਾਬ, ਕਿਹਾ- ਪੰਜਾਬੀਆਂ ਲਈ ਸੁਨੇਹਾ ਲੈ ਕੇ ਆਇਆ ਹਾਂ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਗਵਰਨਰ ਦੀ ਚਿਤਾਵਨੀ ਦਾ ਜਵਾਬ ਦਾ ਜਵਾਬ ਦਿੱਤਾ। ਸੀਐੱਮ ਮਾਨ ਨੇ ਕਿਹਾ ਕਿ ਉਹ ਅੱਜ ਗੰਭੀਰ ਮੁੱਦੇ…

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਗਵਰਨਰ ਦੀ ਚਿਤਾਵਨੀ ਦਾ ਜਵਾਬ ਦਾ ਜਵਾਬ ਦਿੱਤਾ। ਸੀਐੱਮ ਮਾਨ ਨੇ ਕਿਹਾ ਕਿ ਉਹ ਅੱਜ ਗੰਭੀਰ ਮੁੱਦੇ ‘ਤੇ ਗੱਲ ਕਰਨ ਆਇਆ ਹਾਂ। ਉਨ੍ਹਾਂ ਦੱਸਿਆ ਕਿ ਮੈਂ ਸਾਢੇ 3 ਕਰੋੜ ਲੋਕਾਂ ਲਈ ਸੁਨੇਹਾ ਲੈ ਕੇ ਆਇਆ ਹਾਂ। ਮੈਂ ਰੋਜ਼ -ਰੋਜ਼ ਦੀ ਕਿਚ-ਕਿਚ ਨੂੰ ਖਤਮ ਕਰਨਾ ਚਾਹੁੰਦਾ ਹਾਂ।

ਸੀਐੱਮ ਨੇ ਕਿਹਾ ਕਿ ਗਵਰਨਰ ਨੇ ਕੱਲ੍ਹ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਸੀ। ਸਾਨੂੰ ਲੱਗਦਾ ਸੀ ਕਿ ਇਹ ਉਪਰੋਂ ਆਰਡਰ ਹਨ, ਠੀਕ ਹੋ ਜਾਣਗੇ।ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੇ ਕੰਟਰੋਲ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਗਵਰਨਰ ਦੀ ਚਿੱਠੀ ਕੋਈ ਨਵੀਂ ਗੱਲ ਨਹੀਂ ਹੈ।

ਉਨ੍ਹਾਂ ਨੇ ਕਿਹਾ ਅਸੀਂ 23,518 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਹਨ।1627 ਕਿੱਲੋ ਹੈਰੋਇਨ ਜ਼ਬਤ ਕੀਤੀ। ਅਸੀਂ 23, 516 FIR ਦਰਜ ਕੀਤੀਆਂ ਹਨ। ਉਨ੍ਹਾਂ ਨੇ ਬਿੱਲਾਂ ਦੇ ਮੁੱਦਿਆਂ ‘ਤੇ ਗੱਲ ਕਰਦਿਆਂ ਕਿਹਾ ਕਿ ਗਵਰਨਰ ਦਫ਼ਤਰ ‘ਚ 6 ਬਿੱਲ ਪੈਂਡਿੰਗ ਪਏ ਹਨ। ਕੈਪਟਨ ਦੇ ਸਮੇਂ ਦੇ 2 ਬਿੱਲ ਵੀ ਅਜੇ ਪੈਂਡਿੰਗ ਹਨ। ਗਵਰਨਰ ਦੀਆਂ 16 ਚਿੱਠੀਆਂ ‘ਚੋਂ 9 ਦੇ ਜਵਾਬ ਦੇ ਚੁੱਕੇ ਹਾਂ ਬਾਕੀ ਦੇ ਵੀ ਤਿਆਰ ਹਨ ਜਲਦ ਦੇ ਦੇਵਾਂਗੇ।

Leave a Reply

Your email address will not be published. Required fields are marked *