ਨੌਜਵਾਨ ਹੋ ਜਾਓ ਤਿਆਰ ! CM ਕੈਪਟਨ ਇਸ ਦਿਨ ਦੇਣ ਜਾ ਰਹੇ ਹਨ ਸਮਾਰਟ ਫੋਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿਆਸਤ ਚ ਆਉਣ ਤੋਂ ਪਹਿਲਾ ਨੌਜਵਾਨਾਂ ਦੇ ਨਾਲ ਕਈ ਵਾਅਦੇ ਕੀਤੇ ਸੀ। ਇਹਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿਆਸਤ ਚ ਆਉਣ ਤੋਂ ਪਹਿਲਾ ਨੌਜਵਾਨਾਂ ਦੇ ਨਾਲ ਕਈ ਵਾਅਦੇ ਕੀਤੇ ਸੀ। ਇਹਨਾਂ ਵਾਅਦਿਆਂ ਚ ਸਭ ਤੋਂ ਵੱਡਾ ਵਾਅਦਾ ਸੀ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਤੇ ਨੌਜਵਾਨ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ।

captain smartphone

ਸੀਐੱਮ ਕੈਪਟਨ ਦੇ ਇਹਨਾਂ ਵਾਅਦਿਆਂ ਤੋਂ ਬਾਅਦ ਉਹਨਾਂ ਨੇ ਪੰਜਾਬ ਦੀ ਸੱਤਾ ਹਾਸਿਲ ਕੀਤੀ। ਨੌਜਵਾਨਾਂ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਕੀਤਾ ਹੁਣ ਉਹ ਬੇਰੁਜ਼ਗਾਰ ਨਹੀਂ ਰਹਿਣਗੇ ਉਹਨਾਂ ਕੋਲ ਨੌਕਰੀ ਹੋਵੇਗੀ। ਜਿਸ ਨਾਲ ਉਹ ਆਪਣੇ ਆਉਣ ਵਾਲੇ ਭਵਿੱਖ ਨੂੰ ਸੁਧਾਰ ਸਕਣਗੇ। ਪਰ ਨੌਜਵਾਨਾਂ ਦਾ ਇਹ ਸੁਪਨਾ ਮਹਿਜ਼ ਇਕ ਸੁਪਨਾ ਹੀ ਬਣਿਆ ਰਿਹਾ। ਬੇਸ਼ਕ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਨੌਕਰੀ ਦਿੱਤੀਆਂ ਪਰ ਉਸ ਨੌਕਰੀ ਤੋਂ ਮਿਲਣ ਵਾਲੀ ਤਨਖਾਹਾਂ ਉਹਨਾਂ ਲਈ ਸਹੀ ਨਹੀਂ ਸੀ

Smart Phone

ਜਿਸ ਕਾਰਨ ਨੌਜਵਾਨਾਂ ਨੂੰ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ। ਨੌਜਵਾਨਾਂ ਦੀ ਨਿਰਾਸ਼ਾ ਉਸ ਵੇਲੇ ਵਧੀ ਜਦੋ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਿਲ ਕਰ ਲੈਣ ਤੋਂ ਬਾਅਦ ਵੀ ਨੌਜਵਾਨਾਂ ਨੂੰ ਸਮਾਰਟ ਫੋਨ ਨਹੀਂ ਦਿੱਤੇ। ਪਰ ਇਸ ਮਾਮਲੇ ਤੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ।

captain smartphone

ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਜਲਦ ਸਮਾਰਟ ਫੋਨ ਦੇਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਦਿਵਾਲੀ ਤੱਕ ਲੋਕਾਂ ਨੂੰ ਸਮਾਰਟ ਫੋਨ ਮਿਲ ਜਾਣਗੇ। ਖੈਰ ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨੌਜਵਾਨਾਂ ਨੂੰ ਫੋਨ ਮਿਲੇਗਾ ਵੀ ਕਿ ਨਹੀਂ। ਫਿਰ ਤੋਂ ਲੋਕਾਂ ਨੂੰ ਸਬਰ ਕਰਕੇ ਹੀ ਰਹਿਣਾ ਪਏਗਾ।

 

Leave a Reply

Your email address will not be published. Required fields are marked *