ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ‘ਚ ਇਕ ਅਜਿਹੇ ਸਾਧ ਨੂੰ ਕਾਬੂ ਚ ਕੀਤਾ ਹੈ ਜੋ ਕਿ ਬੱਚਾ ਚੁੱਕਣ ਵਾਲਾ ਸੀ। ਜੀ ਹਾਂ ਪੁਲਿਸ ਨੇ ਇਕ ਸਾਧ ਦੇ ਭੇਸ ਇਲਾਕੇ ‘ਚ ਘੁੰਮਦਾ ਬੱਚਾ ਚੋਰ ਕਾਬੂ ਕੀਤਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਬੱਚਾ ਚੋਰ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬੱਚੇ ਦੇ ਰੋਲਾ ਪਾਉਣ ਤੇ ਬੱਚਾ ਚੋਰ ਨੂੰ ਕਾਬੂ ਕਰ ਲਿਆ ਗਿਆ।
ਦਸ ਦਈਏ ਕਿ ਬੱਚੇ ਦੇ ਰੋਲਾ ਪਾਉਣ ਤੇ ਬੱਚਾ ਚੋਰ ਬੱਚੇ ਨੂੰ ਛੱਡ ਭੱਜ ਗਿਆ ਸੀ ਪਰ ਪੁਲਿਸ ਨੇ ਬੜੀ ਹੀ ਜੱਦੋ ਜਹਿਦ ਤੋਂ ਬਾਅਦ ਬੱਚਾ ਚੋਰ ਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

