ਐਲੀ ਮਾਂਗਟ ਨੂੰ ਬਦਮਾਸ਼ੀ ਪਈ ਭਾਰੀ, ਮੁਹਾਲੀ ਕੋਰਟ ਨੇ ਐਲੀ ਨੂੰ ਭੇਜਿਆ ਦੋ ਦਿਨ ਦੀ ਪੁਲਿਸ ਰਿਮਾਂਡ ‘ਤੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਦੋ ਨਾਮਵਰ ਗਾਇਕਾਂ ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਚ ਸ਼ੁਰੂ ਹੋਈ ਇਹ ਜੰਗ ਹੁਣ ਲੜਾਈ ਦੇ ਚੈਲੰਜਾਂ ਤੋਂ ਹੁੰਦੀ ਹੋਈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਦੋ ਨਾਮਵਰ ਗਾਇਕਾਂ ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਚ ਸ਼ੁਰੂ ਹੋਈ ਇਹ ਜੰਗ ਹੁਣ ਲੜਾਈ ਦੇ ਚੈਲੰਜਾਂ ਤੋਂ ਹੁੰਦੀ ਹੋਈ। ਪਹਿਲਾਂ ਜੇਲ੍ਹ ਤੇ ਹੁਣ ਰਿਮਾਂਡ ਤੱਕ ਪਹੁੰਚ ਚੁੱਕੀ ਹੈ। ਜੀ ਹਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਇਹ ਦੋ ਗਾਇਕ ਕਿਸੇ ਗੀਤ ਨੂੰ ਲੈ ਕੇ ਛਿੜੇ ਵਿਵਾਦ ਤੋਂ ਮਗਰੋਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਖਿਲਾਫ ਜ਼ਹਿਰ ਉਗਲ ਰਹੇ ਸਨ ਤੇ ਇੱਕ ਦੂਜੇ ਨਾਲ ਟਾਈਮ ਪਾਉਣ ਦੀਆਂ ਗੱਲਾਂ ਕਰ ਰਹੇ ਸੀ।

https://youtu.be/hIYH9lx7UAg

ਬੀਤੇ ਕੱਲ੍ਹ ਆਪਣੀ ਹਿੰਡ ਪੁਗਾਉਂਦੇ ਹੋਏ ਐਲੀ ਮਾਂਗਟ ਕਨੈਡਾ ਤੋਂ ਤੇ ਰੰਮੀ ਰੰਧਾਵਾ ਗੁਰਦਾਸਪੁਰ ਤੋਂ ਮੁਹਾਲੀ ਪਹੁੰਚੇ ਸਨ ਜਿੰਨ੍ਹਾਂ ਨੂੰ ਮੁਹਾਲੀ ਪੁਲਿਸ ਨੇ ਪਹੁੰਚਦੇ ਸਾਰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਐਲੀ ਮਾਂਗਟ ਨੂੰ ਮੁਹਾਲੀ ਕੋਰਟ ‘ਚ ਪੇਸ਼ ਕੀਤਾ। ਇਸ ਤੋਂ ਬਾਅਦ ਕੋਰਟ ਨੇ ਐਲੀ ਮਾਂਗਟ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

Leave a Reply

Your email address will not be published. Required fields are marked *