Hard work: ਵਿਦੇਸ਼ ਜਾਣ ਦਾ ਸੁਪਨਾ ਪਰ ਪਿੰਡ ਹੀ ਬਣ ਗਿਆ ਇਵੇਂ ਅਮਰੀਕਾ

ਗੁਰਦਾਸਪੁਰ : ਬਟਾਲਾ ਨੇੜੇ ਪਿੰਡ ਕੇਲੇਕਲਾਂ ਕਲਾਂ ਜਿਥੇ ਦਾ ਨੋਜਵਾਨ ਗੁਰਕਰਨ ਸਿੰਘ ਜਿਸ ਨੇ ਆਪਣੇ ਉੱਜਵਲ ਭਵਿੱਖ ਦਾ ਸੁਪਨਾ ਵੇਖਦਿਆਂ ਵਿਦੇਸ਼ ਵਿੱਚ ਸੈਟਲ ਹੋ ਕੇ…

ਗੁਰਦਾਸਪੁਰ : ਬਟਾਲਾ ਨੇੜੇ ਪਿੰਡ ਕੇਲੇਕਲਾਂ ਕਲਾਂ ਜਿਥੇ ਦਾ ਨੋਜਵਾਨ ਗੁਰਕਰਨ ਸਿੰਘ ਜਿਸ ਨੇ ਆਪਣੇ ਉੱਜਵਲ ਭਵਿੱਖ ਦਾ ਸੁਪਨਾ ਵੇਖਦਿਆਂ ਵਿਦੇਸ਼ ਵਿੱਚ ਸੈਟਲ ਹੋ ਕੇ ਪੂਰਾ ਕਰਨ ਦੀ ਸੋਚੀ ਸੀ ਅਤੇ ਵਿਦੇਸ਼ ਜਾਣ ਲਈ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਆਪਣੀ ਘਰ ਦੀ ਖੇਤੀ ਵਿੱਚ ਹੱਥ ਵੰਡਾਉਣਾ ਸ਼ੁਰੂ ਕੀਤਾ ਤਾਂ ਜਿੱਦਾਂ-ਜਿੱਦਾਂ ਆਪਣੇ ਖੇਤੀ ਦੇ ਖਿੱਤੇ ਵਿੱਚ ਵੜਦਾ ਗਿਆ। ਵਿਦੇਸ਼ ਜਾਣ ਦਾ ਸੁਪਨਾ ਭੁੱਲਦਾ ਗਿਆ।

ਡਰੇਗਨ ਫਰੂਟ ਦੀ ਕਾਸ਼ਤ ਲਾਹੇਵੰਦ 
ਕਰਨ ਨਾਂ ਦੇ ਇਸ ਨੌਜਵਾਨ ਦਾ ਪਰਿਵਾਰ ਕੁਲ  5 ਕਿਲੇ ਵਿੱਚ ਖੇਤੀ ਕਰਦਾ ਹੈ। 4 ਕਿੱਲੇ ਵਿੱਚ ਰਿਵਾਇਤੀ ਖੇਤੀ ਕਰਦਾ ਹੈ ਤੇ ਇੱਕ ਕਿੱਲੇ ਵਿੱਚ ਵਿਦੇਸ਼ੀ ਫਲ ਡਰੇਗਨ ਫਰੂਟ ਦੇ  ਨਾਲ ਸਬਜ਼ੀਆਂ ਦੀ ਖੇਤੀ ਕਰਦੇ ਹਨ ।ਇਸ ਇੱਕ ਕਿੱਲੇ ਵਿਚ ਸਾਲ ਵਿੱਚ ਤਿਨ‌ ਵਾਰ  ਫਲ ਪੈਂਦੇ ਹਨ,ਜਿਨਾਂ ਵਿੱਚ ਇੱਕ ਫਸਲ ਡਰੇਗਨ ਫਲ ਅਤੇ ਦੋ ਫਸਲਾਂ ਸਬਜ਼ੀਆਂ ਦੇ  ਹੁੰਦੇ ਹਨ।

4 ਕਿੱਲੇ ਰਿਵਾਇਤੀ ਖੇਤੀ ਦੇ ਬਦਲੇ ਇਕ ਕਿੱਲੇ ਵਿਚੋ ਕਮਾਈ 

ਕਿਸਾਨ ਦਾ ਕਹਿਣਾ ਹੈ ਕਿ 4 ਕਿਲੇ ਵਿੱਚ ਕਣਕ ਅਤੇ ਝੌਨੋ ਤੋਂ ਇੰਨੀ ਕਮਾਈ ਨਹੀ ਹੁੰਦੀ ਹੈ ਜਿੰਨੀ ਡਰੇਗਨ ਦੇ ਇਕ ਕਿੱਲੇ ਵਿਚੋ ਕਮਾਈ ਹੁੰਦੀ ਹੈ। ਉਨ੍ਹਾਂ ਦੀ ਕਹਿਣਾ ਹੈ ਕਿ ਇੱਥੇ ਰਹਿ ਕੇ ਵੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *