ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ 6 ਵਿਧਾਇਕਾ ਨੂੰ ਕੈਬਨਿਟ ਰੈਂਕ ਦਿੱਤਾ। ਜਿਸ ਕਾਰਨ ਸਿਆਸੀ ਗਲਿਆਰਾ ਗਰਮਾ ਗਿਆ। ਦਸ ਦਈਏ ਕਿ ਇਸ ਮਾਮਲੇ ਤੇ ਚੰਡੀਗੜ੍ਹ ਚ ਸ਼ੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਸਪੀਕਰ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਮੰਗ ਕੀਤੀ ਹੈ ਕਿ 6 ਵਿਧਾਇਕਾਂ ਨੂੰ ਦਿੱਤਾ ਗਿਆ ਕੈਬਨਿਟ ਰੈਂਕ ਆਯੋਗ ਕਰਾਰ ਦਿੱਤਾ ਜਾਵੇ।
https://www.facebook.com/LivingIndiaNewschannel/videos/235340994050235/
ਅਕਾਲੀ ਦਲ ਨੇ ਇਹ ਵੀ ਕਿਹਾ ਕਿ ਕੈਬਨਿਟ ਚ ਮਹਿਜ਼ 15 ਫੀਸਦੀ ਹੀ ਵਿਧਾਇਕ ਕੈਬਨਿਟ ਮੰਤਰੀ ਹੋ ਸਕਦੇ ਹਨ। ਇਸ ਮਸਲੇ ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਇਹ ਮਸਲਾ ਉਹ ਕੋਰਟ ਚ ਲੈਕੇ ਜਾਣਗੇ।
