ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਆਪਣੀ ਬੇਹਤਰੀਨ ਆਵਾਜ਼ ਦੇ ਨਾਲ ਆਪਣੇ ਫੈਨਜ਼ ਦੇ ਦਿਲਾਂ ‘ਚ ਰਾਜ ਕਰਦੇ ਹਨ। ਆਪਣੀ ਗਾਇਕੀ ਦੇ ਨਾਲ-ਨਾਲ ਉਹ ਆਪਣੀ ਅਦਾਕਾਰੀ ਦੇ ਨਾਲ ਵੀ ਛਾਏ ਹੋਏ ਹਨ। ਹਾਲਾਂਕਿ ਉਹ ਆਪਣੇ ਆਉਣ ਵਾਲੇ ਪ੍ਰੋਜੈਕਟ ਚ ਬਿਜ਼ੀ ਹਨ ਪਰ ਆਪਣੇ ਇਸ ਬਿਜ਼ੀ ਸਮੇਂ ਚ ਵੀ ਆਪਣੇ ਫੈਂਨਸ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
https://www.instagram.com/p/B2HOKnhHP1X/
ਜਿਸ ‘ਚ ਨਿੰਜਾ ਇਕ ਵਿਦੇਸ਼ੀ ਮਹਿਲਾ ਨੂੰ ਭੰਗੜਾ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਦਸ ਦਈਏ ਕਿ ਨਿੰਜਾ ਦੀ ਵੀਡੀਓ ਚ ਦਿਖ ਰਹੀ ਇਹ ਮਹਿਲਾ ਕੋਈ ਹੋਰ ਨਹੀਂ ਸਗੋਂ ਅਦਾਕਾਰਾ ਕੈਰੇਬੀਅਨ ਹੈ। ਇਸ ਤੋਂ ਇਲਾਨਾ ਨਿੰਜਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਪੰਜਾਬੀ ਕੈਰੇਬੀਅਨ ਟੋਪਿੰਗ ਦੇ ਨਾਲ ਰਿਹਾ ਬਹੁਤ ਵਧੀਆ। ਦਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਨਾਲ ਹੀ ਫੈਨਸ ਵੱਲੋਂ ਵੀ ਇਸ ਵੀਡੀਓ ਨੂੰ ਖੂਬ ਹੁੰਗਾਰਾ ਵੀ ਮਿਲ ਰਿਹਾ ਹੈ।
