ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਖੇਡਾਂ ਰੱਬ ਭਰੋਸੇ ਨਜਰ ਆ ਰਹੀਆਂ ਹਨ। ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਦੀ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਅਮ੍ਰਿਤ ਕੌਰ ਗਿੱਲ ਨੇ ਖੇਡ ਵਿਭਾਗ ਦਾ ਅਹੁਦਾ ਨਹੀਂ ਸੰਭਾਲਿਆ ਜਿਸ ਕਾਰਨ ਆਉਣ ਵਾਲੇ ਸਮੇਂ ਚ ਖੇਡਾਂ ਨੂੰ ਲੈਕੇ ਹਾਲਾਤ ਮਾੜੇ ਹੋ ਸਕਦੇ ਹਨ।
ਦਸ ਦਈਏ ਕਿ ਇਸ ਸੰਬੰਧੀ ਖੇਡ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਚੀਫ ਸਕੱਤਰ ਨੂੰ ਪੱਤ ਲਿਖ ਕੇ ਸੁਚਿਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡਿਪਟੀ ਡਾਇਰੈਕਟਰ ਨੂੰ ਵਾਧੂ ਕਾਰਜਭਾਰ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।

