ਇਕ ਵਾਰ ਫਿਰ ਤੋਂ ਪੰਜਾਬ ਦੇ ਪੁੱਤ ਨੂੰ ਨਸ਼ੇ ਨੇ ਸੁਲਾਇਆ ਮੌਤ ਦੀ ਨੀਂਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਅਜਿਹਾ ਦਿਨ ਕਦੇ ਨਹੀਂ ਹੁੰਦਾ ਜਦੋ ਕਿਸੇ ਮਾਂ ਦੇ ਪੁੱਤ ਦੀ ਨਸ਼ੇ ਦੇ ਕਾਰਨ ਮੌਤ ਨਾ ਹੋਈ ਹੋਵੇ। ਇਕ ਪਾਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਅਜਿਹਾ ਦਿਨ ਕਦੇ ਨਹੀਂ ਹੁੰਦਾ ਜਦੋ ਕਿਸੇ ਮਾਂ ਦੇ ਪੁੱਤ ਦੀ ਨਸ਼ੇ ਦੇ ਕਾਰਨ ਮੌਤ ਨਾ ਹੋਈ ਹੋਵੇ। ਇਕ ਪਾਸੇ ਜਿੱਥੇ ਮਾਪੇ ਆਪਣੇ ਜਵਾਨ ਬੱਚਿਆਂ ਨੂੰ ਨਸਿਆਂ ਤੋਂ ਦੂਰ ਕਰਨ ਲਈ ਜੰਜ਼ੀਰਾ ਦੇ ਨਾਲ ਬੰਨ੍ਹ ਰਹੇ ਹਨ ਉੱਥੇ ਹੀ ਨਸ਼ਾ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਗਾਲ੍ਹ ਰਿਹਾ ਹੈ।

Youth died

ਨਾਲ ਹੀ ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਦਸ ਦਈਏ ਕਿ ਮੋਗਾ ਚ ਨਸ਼ੇ ਦੇ ਨਾਲ ਇਕ ਹੋਰ ਨੌਜਵਾਨ ਦੀ ਮੌਤ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ। ਜਿਸਨੇ ਇਕ ਵਾਰ ਫਿਰ ਤੋਂ ਪੰਜਾਬ ਦੀ ਧਰਤੀ ਨੂੰ ਨਸ਼ੇ ਦੇ ਟੀਕੇ ਨਾਲ ਗੰਦਾ ਕਰ ਦਿੱਤਾ ਤੇ ਨਾਲ ਹੀ ਪੰਜਾਬ ਦੇ ਗੰਭਰੂ ਨੂੰ ਮੌਤ ਦੀ ਨੀਂਦ ਸੂਲਾ ਦਿੱਤੀ। ਪਿੰਡ ਕੋਟੀਸੇਖਾ ਕੋਲੋਂ ਇਕ ਨੌਜਵਾਨ ਦੀ ਲਾਸ਼ ਮਿਲੀ ਸੀ

Youth died

ਜਿਸ ਤੋਂ ਬਾਅਦ ਜਦੋ ਨੌਜਵਾਨ ਦੀ ਲਾਸ਼ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਨੌਜਵਾਨ ਦੀ ਮੌਤ ਨਸ਼ੇ ਦੇ ਕਾਰਨ ਹੋਈ ਹੈ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਚ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *