ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਲੋਕ ਹੜ੍ਹ ਦੇ ਕਾਰਨ ਕਾਫੀ ਮੁਸ਼ਕਿਲਾਂ ਦੇ ਨਾਲ ਦਿਨ ਗੁਜਾਰ ਰਹੇ ਹਨ। ਇਹਨਾਂ ਪੀੜਤਾਂ ਨੂੰ ਪ੍ਰਸਾਸਨ ਵੱਲੋਂ ਹਰ ਇਕ ਸੰਭਵ ਚੀਜ਼ ਮੁੱਹਇਆ ਕਰਵਾਈ ਜਾ ਰਹੀ ਹੈ। ਉੱਥੇ ਹੀ ਕਈ ਅਦਾਕਾਰਾਂ ਵੱਲੋਂ ਵੀ ਇਹਨਾਂ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਚ ਪ੍ਰਸਿੱਧ ਸਮਾਜ ਸੇਵੀ ਅਨਮੋਲ ਕਵਾਤਰਾ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਲਈ ਅੱਗ ਆਏ ਹਨ।
https://www.facebook.com/anmolkwatra96/videos/362206758003566/
ਇਸ ਸੰਬੰਧੀ ਉਹਨਾਂ ਨੇ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤਾ ਹੈ। ਜਿਸ ‘ਚ ਉਹਨਾਂ ਨੇ ਕਿਹਾ ਕਿ ਪੀੜਤ ਲੋਕਾਂ ਦੀਆਂ ਦਵਾਈਆਂ ਤੇ ਜਿੰਨ੍ਹਾਂ ਵੀ ਖਰਚ ਆਵੇਗਾ ਉਹ ਸਾਰਾ ਖਰਚ ਖੁਦ ਦੇਣਗੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਆਪਰੇਸ਼ਨ ਕਰਨ ਦੀ ਵੀ ਲੋੜ ਹੈ ਤਾਂ ਉਹ ਉਸਨੂੰ ਵੀ ਆਪਣੀ ਪੂਰੀ ਸਹਾਇਤਾ ਦੇਣਗੇ।
ਕਾਬਿਲੇਗੌਰ ਹੈ ਕਿ ਹੜ੍ਹ ਦੇ ਕਾਰਨ ਥਾਂ-ਥਾਂ ਤੇ ਪਾਣੀ ਜਮ੍ਹਾਂ ਹੋਇਆ ਪਇਆ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਜਿਸ ਤੇ ਅਨਮੋਲ ਕਵਾਤਰਾ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਲੋੜਵੰਦ ਨੂੰ ਦਵਾਈਆਂ ਤੇ ਇਲਾਜ਼ ਦੀ ਲੋੜ ਹੈ ਤਾਂ ਉਹ ਉਸਨੂੰ ਸਪੰਰਕ ਕਰ ਸਕਦਾ ਹੈ।

