ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ‘ਚ ਟੈਂਪੂ ਟਰੈਵਲਰ ਦੇ ਇਕ ਡੂੰਘੀ ਖੱਡ ‘ਚ ਡਿੱਗ ਜਾਣ ਦੇ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ।
ਇਹ ਇਹਨਾ ਜਿਆਦਾ ਭਿਆਨਕ ਹਾਦਸਾ ਸੀ ਕਿ ਮੌਕੇ ਤੇ ਹੀ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਇਸ ਹਾਦਸੇ ਦੇ ਕਾਰਨ 25 ਲੋਕ ਬੁਰੀ ਤਰ੍ਹਾਂ ਜਖਮੀ ਹੋ ਗਏ।
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਗੱਡੀ ਚ ਸਮਰੱਥਾ ਤੋਂ ਜਿਆਦਾ ਯਾਤਰੀ ਸਵਾਰ ਸੀ ਜਿਸ ਕਾਰਨ ਗੱਡੀ 800 ਮੀਟਰ ਡੂੰਘੀ ਖੱਡ ‘ਚ ਡਿੱਗ ਗਈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਹੈ ਤੇ ਨਾਲ ਹੀ ਅਗਲੇਰੀ ਕਾਰਵਾਈ ਸ਼ੁਰੂ ਕਰ ਕਰ ਦਿੱਤੀ ਹੈ।

