ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ‘ਚ ਟੈਕਸਟਾਈਲ ਕੰਪਨੀ ਚ ਜੋਰਦਾਰ ਧਮਾਕਾ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਦੇ ਅਨੁਸਾਰ ਕੰਪਨੀ ‘ਚ ਮਿੰਨੀ ਥਾਇਲਰ ਦੇ ਫੱਟਣ ਦੇ ਕਾਰਨ ਇਹ ਜੋਰਦਾਰ ਧਮਾਕਾ ਹੋਇਆ।
ਇਹ ਧਮਾਕਾ ਇਹਨਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਇਕ ਮਜਦੂਰ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਚ ਇਕ ਮਜਦੂਰ ਜਖਮੀ ਹੋ ਗਿਆ।
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

