ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਹੱਟਾਏ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪਾਕਿਸਤਾਨ ਨੇ ਭਾਰਤ ਦੇ ਨਾਲ ਕਾਫੀ ਸਮੇਂ ਤੋਂ ਚਲ ਰਹੇ ਵਪਾਰ ਨੂੰ ਵੀ ਖਤਮ ਕਰ ਲਿਆ। ਜਿਸ ਤੋਂ ਬਾਅਦ ਹਰ ਕਿਸੇ ਦੀਆਂ ਨਜਰਾਂ ਕਰਤਾਰਪੁਰ ਲਾਂਘੇ ਤੇ ਰੁਕ ਗਈਆਂ।
ਭਾਰਤ ਪਾਕਿਸਤਾਨ ਵਿਚਾਲੇ ਚਲ ਰਹੇ ਤਣਾਅ ਦੇ ਕਾਰਨ ਕਰਤਾਰਪੁਰ ਲਾਂਘੇ ਦੇ ਕੰਮ ਦੀ ਰਫਤਾਰ ‘ਚ ਕਮੀ ਆ ਗਈ ਹੈ। ਪਰ ਇਸਦੇ ਚੱਲਦੇ ਹੀ ਪਾਕਿਸਤਾਨ ਵਿਦੇਸ਼ ਮੰਤਰਾਲਿਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਮੰਤਰਾਲਿਆ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਆਪਣੇ ਮਿੱਥੇ ਸਮੇਂ ਤੇ ਹੀ ਖੁੱਲ੍ਹੇਗਾ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 31 ਅਕਤਬੂਰ ਤੱਕ ਪੂਰਾ ਲਾਂਘੇ ਦਾ ਕੰਮ ਪੂਰਾ ਹੋ ਜਾਵੇਗਾ। ਤਿਆਰ ਹੋਣ ਤੋਂ ਬਾਅਦ ਇਹ ਲਾਂਘਾ ਨਵੰਬਰ ਮਹੀਨੇ ਚ ਖੁੱਲ੍ਹ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸਮਝੌਤੇ ਅਨੁਸਾਰ ਹੀ ਬਗੈਰ ਵੀਜ਼ੇ ਤੇ ਬਾਰਡਰ ਪਾਰ ਕਰਕੇ ਸਿੱਖ ਸ਼ਰਧਾਲੂ ਦਰਸ਼ਨ ਕਰ ਸਕਣਗੇ। ਕਾਬਿਲੇਗੌਰ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦਾ ਇਹ ਬਿਆਨ ਸਿੱਖ ਭਾਈਚਾਰੇ ਲਈ ਰਾਹਤ ਦੀ ਖਬਰ ਹੈ।


