ਹੁਣ ਸਾਈਬਰ ਕਰਾਈਮ ਕੱਸੇਗਾ ਰੈਪਰ ਹਨੀ ਸਿੰਘ ਤੇ ਸ਼ਿਕੰਜਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੱਖਣਾ ਗੀਤ ਨੂੰ ਲੈਕੇ ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਿਲਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੱਖਣਾ ਗੀਤ ਨੂੰ ਲੈਕੇ ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਿਲਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਮਾਮਲੇ ਨੂੰ ਲੈਕੇ ਇਕ ਵਾਰ ਫਿਰ ਤੋਂ ਹਨੀ ਸਿੰਘ ਖਤਰੇ ਚ ਪੈਂਦੇ ਹੋਏ ਦਿਖ ਰਹੇ ਹਨ। ਦਸ ਦਈਏ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਹਨੀ ਸਿੰਘ ਦੇ ਗੀਤ ਮੱਖਣਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।

honey singh

ਉਹਨਾਂ ਦਾ ਕਹਿਣਾ ਸੀ ਕਿ ਇਸ ਗਾਣੇ ਚ ਮਹਿਲਾਵਾਂ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਕਾਰਨ ਹਨੀ ਸਿੰਘ ਦੇ ਖਿਲਾਫ ਧਾਰਾ 294 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ

 ਇਹਨਾਂ ਹੀ ਨਹੀਂ ਹਨੀ ਸਿੰਘ ਦੇ ਨਾਲ ਨਾਲ ਟੀ ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਦੀ ਕਾਰਵਾਈ ਨੂੰ ਸਾਈਬਰ ਕਰਾਈਮ ਨੂੰ ਸੌਂਪ ਦਿੱਤੀ ਹੈ। ਉੱਥੇ ਹੀ ਸਾਈਬਰ ਕਰਾਈਮ ਨੇ ਇਸ ਸੰਬੰਧੀ ਇਕ ਪੱਤਰ ਸੈਂਸਰ ਬੋਰਡ ਨੂੰ ਭੇਜਿਆ ਹੈ।

honey singh

ਦਸ ਦਈਏ ਕਿ ਸਾਈਬਰ ਕਰਾਈਮ ਵੱਲੋਂ ਭੇਜੇ ਗਏ ਪੱਤਰ ਚ ਕਿਹਾ ਗਿਆ ਹੈ ਕਿ ਜੇਕਰ ਮੱਖਣਾ ਗੀਤ ਹਨੀ ਸਿੰਘ ਨੇ ਗਾਇਆ ਤਾਂ ਇਸ ਗੀਤ ਨੂੰ ਆਗਿਆ ਸੈਂਸਰ ਬੋਰਡ ਵੱਲੋਂ ਦਿੱਤੀ ਗਈ ਹੈ। ਨਾਲ ਸਾਈਬਰ ਕਰਾਇਮ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਤੇ ਜਵਾਬ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *