ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਹੜ੍ਹ ਦੀ ਮਾਰ ਲਗਾਤਾਰ ਜਾਰੀ ਹੈ। ਹੜ੍ਹ ਦੀ ਚਪੇਟ ਚ ਕਈ ਪਿੰਡ ਆ ਚੁੱਕੇ ਹਨ। ਦਸ ਦਈਏ ਕਿ ਦਰਿਆਵਾਂ ਚ ਪਾਣੀ ਭਰਣ ਦੇ ਕਾਰਨ ਕਈ ਜਿਲ੍ਹਿਆਂ ਚ 200 ਤੋਂ ਵੀ ਵੱਧ ਪਿੰਡਾਂ ਦੀ ਸਥਿਤੀ ਕਾਫੀ ਨਾਜੂਕ ਬਣੀ ਹੋਈ ਹੈ। ਬੀਤੇ ਦਿਨ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਚ ਕਿਹਾ ਕਿ ਹੁਣ ਤੱਕ ਪੰਜਾਬ ਚ ਕਰੀਬ 1700 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।
ਪਰ ਪੰਜਾਬ ਤੇ ਖਤਰਾ ਅਜੇ ਵੀ ਬਰਕਰਾਰ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਨਵਾਂ ਸ਼ਹਿਰ, ਰੋਪੜ, ਫਿਰੋਜ਼ਪੁਰ, ਕਪੂਰਥਲਾ ਤੇ ਜਲੰਧਰ ਚ ਹੜ੍ਹ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਇਸ ਨੁਕਸਾਨ ਦੇ ਅੰਕੜੇ ਇੱਕਠੇ ਕਰਨ ਦੇ ਲਈ ਪੰਜਾਬ ਸਰਕਾਰ ਨੇ ਇਕ 12 ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਜੋ ਕਿ 7 ਦਿਨਾਂ ਦੇ ਅੰਦਰ ਇਸ ਸੰਬੰਧੀ ਰਿਪੋਰਟ ਪੇਸ਼ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਪਿੰਡਾ ਚ ਪਾਣੀ ਸਿਰਫ 2 ਫੁੱਟ ਤੱਕ ਘਟਿਆ ਹੈ।
ਪਰ ਇਸ ਪਰੇਸ਼ਾਨੀ ਨੇ ਲੋਕਾਂ ਦੀ ਰਾਤ ਦੀ ਨੀਂਦ ਨੂੰ ਉੱਡਾ ਦਿੱਤਾ ਹੈ। ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਚ ਰਾਹਤ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਹੈਲੀਕਾਪਟਰ ਦੇ ਰਾਹੀ ਲੋਕਾਂ ਨੂੰ ਖਾਣ ਪੀਣ ਦਾ ਸਾਮਾਨ ਮੁੱਹਇਆ ਕਰਵਾਇਆ ਗਿਆ ਹੈ। ਉੱਥੇ ਹੀ ਇਸ ਮਸਲੇ ਤੇ ਇਕ ਵੱਡਾ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖਿਰ ਇਸ ਹੜ੍ਹ ਦਾ ਜਿੰਮ੍ਹਵਾਰ ਕੌਣ ਹੈ। ਜਿਸ ਦਾ ਖਾਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਦੇ ਲੋਕਾਂ ਲਈ ਇਸ ਵਾਰ ਮੀਂਹ ਵਰਦਾਨ ਨਹੀਂ ਸਗੋਂ ਸ਼ਰਾਪ ਬਣਕੇ ਆਈ ਹੈ।
ਇਸ ਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨਿਆ ਹੈ ਕਿ ਇਸ ਵਾਰ ਸੂਬੇ ਦੀਆਂ ਦਰਿਆਵਾਂ ਚ ਵਧੇ ਪਾਣੀ ਦੇ ਕਾਰਨ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਪੰਜਾਬ ਚ ਹੜ੍ਹ ਦੇ ਮਾਹੌਲ ਤੇ ਵਿਰੋਧੀਆਂ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਪੰਜਾਬਵਾਸਿਆਂ ਦੇ ਲਈ ਇਹ ਤ੍ਰਾਸਦੀ ਤੋਂ ਵੱਧ ਕੇ ਹੈ।
ਨਾਲ ਹੀ ਵਿਰੋਧੀਆਂ ਦਾ ਇਹ ਵੀ ਕਹਿਣਾ ਹੈ ਕਿ ਇਕ ਪਾਸੇ ਜਿੱਥੇ ਪੰਜਾਬ ਚ ਪਾਣੀ ਦਾ ਖਤਰਾ ਮੰਡਰਾ ਰਿਹਾ ਹੈ ਉੱਥੇ ਹੀ ਘੱਗਰ ਸਤਲੁਜ ਤੇ ਬਿਆਸ ਆਦਿ ਦਰਿਆਵਾਂ ‘ਚ ਪਾੜ ਕਰੋੜਾਂ ਦਾ ਨੁਕਸਾਨ ਕਰ ਰਿਹਾ ਹੈ। ਜੋ ਆਉਣ ਵਾਲੇ ਸਮੇਂ ਚ ਹੋਰ ਵੀ ਵੱਧ ਖਤਰੇ ਦੇ ਨਾਲ ਸਾਹਮਣੇ ਆ ਸਕਦਾ ਹੈ।




