ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਹਾਦਸੇ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਆਟੋ ਚ ਜਾ ਰਹੀ ਸੀ ਕਿ ਅਚਾਨਕ ਹੀ ਉਹ ਆਟੋ ਤੋਂ ਡਿੱਗ ਗਈ
ਜਿਸ ਤੋਂ ਬਾਅਦ ਉਸ ਉੱਤੋਂ ਇਕ ਕਾਰ ਲੰਘ ਗਈ। ਫਿਲਹਾਲ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

