#Live: ਲਾਲ ਕਿਲ੍ਹੇ ‘ਤੇ PM ਨਰਿੰਦਰ ਮੋਦੀ ਨੇ ਲਹਿਰਾਇਆ ਤਿਰੰਗਾ, ਭਾਸ਼ਣ ‘ਚ ਇਹ ਰਹੀਆਂ ਕੁਝ ਖਾਸ ਗੱਲਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇਸ਼ 73 ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਤੇ ਆਜ਼ਾਦੀ ਦਿਵਸ ਦੀਆਂ ਰੌਣਕਾਂ ਲੱਗੀਆਂ ਹੋਇਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇਸ਼ 73 ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਤੇ ਆਜ਼ਾਦੀ ਦਿਵਸ ਦੀਆਂ ਰੌਣਕਾਂ ਲੱਗੀਆਂ ਹੋਇਆ ਹਨ। ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ। ਨਾਲ ਹੀ ਉਹਨਾਂ ਨੇ ਦੇਸ਼ਵਾਸੀਆਂ ਨੂੰ ਆਜਾਦੀ ਦਿਹਾੜੇ ਤੇ ਰੱਖੜੀ ਦੇ ਤਿਉਹਾਰ ਦੀਆਂ ਵੀ ਵਧਾਈਆਂ ਦਿੱਤੀਆਂ।

https://www.facebook.com/LivingIndiaNewschannel/videos/383127989052743/

 

  • ਹੜ੍ਹਾਂ ਨਾਲ ਨਜਿੱਠਣ ਲਈ ਸਾਰੇ ਮਿਲ ਕੇ ਯਤਨ ਕਰ ਰਹੇ-PM
  • ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਸਲਾਮ-PM
  • ਮੋਦੀ ਸਰਕਾਰ-2.0 ਦੀਆਂ 10 ਹਫ਼ਤਿਆਂ ’ਚ ਵੱਡੀਆਂ ਪ੍ਰਾਪਤੀਆਂ-PM
  • ‘ਧਾਰਾ 370 ਹਟਣ ਨਾਲ ਸਰਦਾਰ ਪਟੇਲ ਦਾ ਸੁਪਨਾ ਸਾਕਾਰ ਹੋਇਆ’
  • 10 ਹਫ਼ਤਿਆਂ ’ਚ ਤਿੰਨ ਤਲਾਕ ਕਾਨੂੰਨ ਬਣਾਉਣਾ ਵੱਡੀ ਪ੍ਰਾਪਤੀ-PM
  • ਅੱਤਵਾਦ ਦੇ ਕਾਨੂੰਨਾਂ ’ਚ ਸੋਧਾਂ ਵੱਡੀ ਤਾਕਤ-PM
  • ਕਿਸਾਨਾਂ ਦੇ ਖਾਤਿਆਂ ’ਚ ਰਾਸ਼ੀ ਜਮ੍ਹਾਂ ਹੋਣ ਦਾ ਕੰਮ ਅੱਗੇ ਵਧਿਆ-PM
  • 60 ਸਾਲਾਂ ਪੈਨਸ਼ਨ ਯੋਜਨਾ ਲਾਗੂ ਕਰਨ ਦਾ ਕੰਮ ਸ਼ੁਰੂ-PM
  • ਵੱਖਰੇ ਤੌਰ ਤੇ ਜਲ ਸ਼ਕਤੀ ਮੰਤਰਾਲਿਆ ਦਾ ਨਿਰਮਾਣ ਕੀਤਾ ਗਿਆ-PM
  • ਸਾਫ਼ ਪਾਣੀ ਲਈ ਆਰਓ ਸਿਸਟਮਾਂ ਤੇ ਸਹੂਲਤਾਂ ਦੀ ਲੋੜ-PM
  • ਮੈਡੀਕਲ ਸਿੱਖਿਆ ਨੂੰ ਅਨੇਕਾਂ ਮਹੱਤਵਪੂਰਨ ਫੈਸਲੇ ਕੀਤੇ ਗਏ-PM
  • 21ਵੀਂ ਸਦੀ ਦੇ ਭਾਰਤ ਲਈ ਲਗਾਤਾਰ ਵਧ ਰਹੇ ਹਾਂ-PM
  • ਵਿਦੇਸ਼ਾਂ ਦੇ ਦੌਰੇ ਨਾਲ ਮੈਂ ਭਾਰਤੀਆਂ ਦੀਆਂ ਸੰਵੇਦਨਾਵਾਂ ਜਾਣ ਰਿਹਾ ਸੀ-PM
  • ਮੋਦੀ ਸਰਕਾਰ ਦੇ ਆਉਣ ਨਾਲ ਦੇਸ਼ ਬਦਲਣ ਦੀ ਆਸ ਬੱਝੀ-PM
  • ਜਨਤਾ ਦੇ ਸਹਿਯੋਗ ਨਾਲ ਦੇਸ਼ ’ਚ ਸੁਧਾਰ ਕੀਤਾ ਜਾ ਰਿਹਾ-PM
  • ਮੈਂ ਨਹੀਂ ਚੋਣ ਲੜੀ, 130 ਕਰੋੜ ਲੋਕਾਂ ਨੇ ਚੋਣ ਲੜੀ-PM
  • ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਦਿੱਤਾ ‘ਜਿੱਤ ਦਾ ਮੰਤਰ’
  • ਲੱਖ ਮੁਸ਼ਕਿਲਾਂ ਦੇ ਬਾਵਜੂਦ ਅੱਗੇ ਵਧ ਰਹੇ ਹਾਂ-PM
  • ਅਸੀਂ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕੀਤਾ-PM
  • ਸਤੀ ਪ੍ਰਥਾ ਖ਼ਤਮ ਹੋ ਸਕਦੀ, ਤਾਂ ਤਿੰਨ ਤਲਾਕ ਕਿਉਂ ਨਹੀਂ-PM
  • ਮੁਸਲਿਮ ਭੈਣਾਂ ਨੂੰ ਵੀ ਬਰਾਬਰ ਸਤਿਕਾਰ ਮਿਲੇ-PM
  • ਇਹ ਫੈਸਲੇ ਸਿਆਸਤ ਦੀ ਤੱਕੜੀ ਨਾਲ ਨਹੀਂ ਤੋਲੇ ਜਾਂਦੇ-PM
  • ਨਾ ਅਸੀਂ ਸਮੱਸਿਆ ਪਾਲ਼ਦੇ, ਨਾ ਟਾਲ਼ਦੇ-PM
  • ‘ਜੋ 70 ਸਾਲਾਂ ’ਚ ਨਹੀਂ ਹੋਇਆ, 70 ਦਿਨਾਂ ’ਚ ਕਰ ਦਿੱਤਾ’
  • ਧਾਰਾ 370 ਦਾ ਫੈਸਲਾ ਲਈ ਮਹੱਤਵਪੂਰਨ ਫ਼ੈਸਲਾ-PM
  • ਦੇਸ਼ ਨੇ ਜੋ ਕੰਮ ਦਿੱਤਾ ਹੈ, ਉਹੀ ਕਰ ਰਿਹਾ-PM
  • ਧਾਰਾ 370 ’ਤੇ ਹਰ ਸਰਕਾਰ ਨੇ ਯਤਨ ਕੀਤਾ- PM
  • ਹਰ ਸਰਕਾਰ ਨੇ ਯਤਨ ਕੀਤਾ, ਪਰ ਇੱਛੁਕ ਨਤੀਜੇ ਨਹੀਂ ਮਿਲੇ-PM
  • J&K ਦੀ ਸਥਿਤੀ ਨੇ ਵੱਖਵਾਦ ਨੂੰ ਵਧਾਇਆ-PM
  • ਜੰਮੂ ਕਸ਼ਮੀਰ ਦੇ ਲੋਕਾਂ ਨੂੰ ਬਰਾਬਰ ਅਧਿਕਾਰ-PM
  • ਪ੍ਰਧਾਨ ਮੰਤਰੀ ਦਾ ਵਿਰੋਧੀਆਂ ਨੂੰ ਜਵਾਬ
  • ‘ਜੇ ਧਾਰਾ 370, 35ਏ ਲਾਜ਼ਮੀ ਸੀ ਤਾਂ ਟੈਂਪਰੇਰੀ ਕਿਉਂ ਬਣਾਈ ਰੱਖਿਆ’
  • ‘ਕਿਉਂ ਨਹੀਂ ਵਿਰੋਧੀ ਅੱਗੇ ਆਏ, ਟੈਂਪਰੇਰੀ ਨੂੰ ਕਿਉਂ ਪਰਮਾਨੈਂਟ ਨਹੀਂ ਕੀਤਾ ?’
  • ਪ੍ਰਧਾਨ ਮੰਤਰੀ ਨੇ ਸੰਵਿਧਾਨ ਨਿਰਮਾਤਾਵਾਂ ਸਰਦਾਰ ਪਟੇਲ ਦਾ ਲਿਆ ਨਾਮ
  • ਮਾਣ ਨਾਲ ਕਹੋ, ਵਨ ਕੰਟਰੀ, ਵਨ ਨੇਸ਼ਨ-PM
  • GST ਨਾਲ ਵਨ ਨੇਸ਼ਨ, ਵਨ ਟੈਕਸ ਦੇ ਸੁਪਨੇ ਨੂੰ ਸਾਕਾਰ ਕੀਤਾ-PM
  • ਪ੍ਰਧਾਨ ਮੰਤਰੀ ਨੇ ਅਗਲੇ ਸਮੇਂ ਲਈ ਦਿੱਤੇ ਸੰਕੇਤ
  • ‘ਇਕ ਦੇਸ਼, ਇੱਕੋ ਸਮੇਂ ਚੋਣ’ ਕੀ ਹੋ ਰਹੀ ਚਰਚਾ-PM
  • ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
  • ਜਲ ਜੀਵਨ ਮਿਸ਼ਨ ਲੈ ਕੇ ਅੱਗੇ ਵਧਾਂਗੇ-PM
  • ‘ਇਸ ਮਿਸ਼ਨ ਵਿੱਚ ਕੇਂਦਰ ਨਾਲ ਕਈ ਰਾਜ ਮਿਲ ਕੇ ਕੰਮ ਕਰਨਗੇ’
  • ‘ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਰਕਮ ਖ਼ਰਚੀ ਜਾਵੇਗੀ’
  • ਮੀਂਹ ਦੇ ਪਾਣੀ ਤੇ ਸਮੁੰਦਰ ਦੇ ਪਾਣੀ ਦੇ ਉਪਯੋਗ ਦਾ ਕੰਮ ਵੀ ਕੀਤਾ ਜਾਵੇਗਾ-PM
  • ਪਿਛਲੇ ਪੰਜ ਸਾਲਾਂ ਜੋ ਕੰਮ ਹੋਇਆ, ਉਸ ਤੋਂ ਚਾਰ ਗੁਣਾਂ ਕੰਮ ਕਰਨਾ ਪਵੇਗਾ-PM
  • ਵਧਦੀ ਆਬਾਦੀ ਦੇਸ਼ ਲਈ ਸਭ ਤੋਂ ਵੱਡੀ ਸਮੱਸਿਆ-ਪੀਐੱਮ
  • ਛੋਟੇ ਪਰਿਵਾਰ ਵਾਲੇ ਲੋਕ ਦੇਸ਼ ਦਾ ਵੀ ਭਲਾ ਕਰਦੇ ਹਨ-ਪੀਐੱਮ
  • ਛੋਟਾ ਪਰਿਵਾਰ, ਸੁਖੀ ਪਰਿਵਾਰ-PM
  • ਵਧਦੀ ਆਬਾਦੀ ਅੱਗੇ ਜਾ ਕੇ ਬਹੁਤ ਵੱਡੀ ਸਮੱਸਿਆ ਬਣੇਗੀ-PM
  • ਆਬਾਦੀ ’ਤੇ ਕੰਟਰੋਲ ਲਈ ਜਾਗਰੂਕਤਾ ਦੀ ਲੋੜ-PM
  • ਸਾਰਿਆਂ ਨੂੰ ਮਿਲ ਕੇ ਨਿਰੋਗ ਸਮਾਜ ਦਾ ਨਿਰਮਾਣ ਕਰਨਾ ਹੈ-PM
  • ਆਜ਼ਾਦ ਦੇਸ਼ ’ਚ ਕਿਸੇ ’ਤੇ ਸਰਕਾਰ ਦਾ ਦਬਾਅ ਨਹੀਂ ਹੋਣਾ ਚਾਹੀਦਾ-PM
  • ਅਜਿਹਾ ਦੇਸ਼ ਹੋਵੇ, ਜਿੱਥੇ ਮਨਮਰਜ਼ੀ ਨਾਲ ਜੀਵਨ ਜੀਵੇ-PM
  • ਸਾਰੇ ਦੇਸ਼ ਵਾਸੀ ਜਾਗਰੂਕ ਹੋਣ, ਦੇਸ਼ ਦਾ ਭਲਾ ਸੋਚਣ-PM
  • ਲੋਕਾਂ ਦੀ ਜ਼ਿੰਦਗੀ ’ਚੋਂ ਬਾਹਰ ਨਿਕਲਣ ਸਰਕਾਰਾਂ-PM
  • 10 ਹਫ਼ਤਿਆਂ ਵਿੱਚ 60 ਕਾਨੂੰਨਾਂ ਨੂੰ ਖ਼ਤਮ ਕੀਤਾ-PM
  • ਆਮ ਲੋਕਾਂ ਦੀ ਜੀਵਨ ਨੂੰ ਸੁਖਾਲਾ ਕਰਨ ਲਈ ਕਾਨੂੰਨ ਖ਼ਤਮ ਕੀਤਾ-PM
  • 70 ਸਾਲਾਂ ਬਾਅਦ ਦੇਸ਼ ਦੀ ਇਕਾਨਮੀ 2 ਟ੍ਰਿਲੀਅਨ ਡਾਲਰ ਤੱਕ ਪਹੁੰਚੀ
  • 2019 ਤੱਕ ਦੇਸ਼ ਦੀ ਇਕਾਨਮੀ 3 ਟ੍ਰਿਲੀਅਨ ਡਾਲਰ ਤੱਕ ਪਹੁੰਚੀ
  • ‘ਆਉਣ ਵਾਲੇ 5 ਸਾਲਾਂ ਵਿੱਚ 5 ਟ੍ਰਿਲੀਅਨ ਡਾਲਰ ਇਕਾਨਮੀ ਬਣ ਸਕਦੇ ਹਾਂ’
  • ਦੇਸ਼ ਦੇ ਹਰ ਜ਼ਿਲ੍ਹੇ ’ਚ ਇੱਕ ਛੋਟੇ ਦੇਸ਼ ਦੀ ਤਾਕਤ-PM
  • ਭਾਰਤ ਵਿਸ਼ਵ ਦਾ ਟੂਰਿਜ਼ਮ  ਦਾ ਅਜੂਬਾ ਬਣ ਸਕਦਾ-PM
  • ਲੋੜ ਹੈ, ਸਾਰਿਆਂ ਨੂੰ ਮਿਲ ਕੇ ਯਤਨ ਕਰਨ ਦੀ-PM
  • ਟੂਰਿਜ਼ਮ ਨਾਲ ਦੇਸ਼ ਦੀ ਆਮਦਨ ਵਧੇਗੀ-PM
  • ‘ਮਹਿੰਗਾਈ ਦਰ ਨੂੰ ਕੰਟਰੋਲ ਕਰਦੇ ਹੋਏ ਵਿਕਾਸ ਦਰ ਨੂੰ ਵਧਾਉਣ ਵਾਲੇ ਹਾਂ’
  • ਵੇਦ ਕ੍ਰਿਏਟ ਕਰਨਾ ਵੀ ਦੇਸ਼ ਲਈ ਅਹਿਮ-PM
  • ਵੇਦ ਕ੍ਰਿਏਸ਼ਨ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਹੈ-PM
  • ਵਿਸ਼ਵ ਸ਼ਾਂਤੀ ਵਿੱਚ ਭਾਰਤ ਪਿੱਛੇ ਨਹੀਂ-PM
  • ਅੱਤਵਾਦ ਨਾਲ ਡਟ ਕੇ ਲੜ ਰਿਹਾ ਭਾਰਤ-PM
  • ਅੱਤਵਾਦ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਤਾਕਤਾਂ ਨੂੰ ਨਸ਼ਟ ਕਰਨਾ ਹੈ-PM
  • ਗੁਆਂਢੀ ਦੇਸ਼ਾਂ ਨੂੰ ਵੀ ਅੱਤਵਾਦ ਨੇ ਘੇਰ ਰੱਖਿਆ-PM
  • ਅਫ਼ਗਾਨਿਸਤਾਨ ਨੂੰ 100ਵੀਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ
  • ਅੱਤਵਾਦ ਫੈਲਾਉਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-PM
  • ਫ਼ੌਜ ਨੂੰ ਲੈ ਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ
  • ਚੀਫ਼ ਆਫ਼ ਡਿਫੈਂਸ ਅਹੁਦੇ ਦਾ ਗਠਨ ਕਰਨ ਦਾ ਫੈਸਲਾ-PM
  • ਤਿੰਨਾਂ ਫ਼ੌਜਾਂ ਲਈ ਇੱਕ ਅਗਵਾਈ ਮਿਲੇਗੀ-PM
  • ਤਿੰਨੇ ਫ਼ੌਜਾਂ ਇੱਕ ਦਿਸ਼ਾ ਵਿੱਚ ਕੰਮ ਕਰਨਗੀਆਂ-PM

 

Leave a Reply

Your email address will not be published. Required fields are marked *