ਠੰਡੇ ਪਾਣੀ ‘ਚ ਕਿਸ਼ਤੀ ਚਲਾਉਂਦੇ ਹੋਏ ਬੇਅਰ ਗ੍ਰੀਲਜ਼ ਨੇ PM ਮੋਦੀ ਨੂੰ ਹਿਮਾਲਿਆ ਬਾਰੇ ਕਿਹਾ ਇਹ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰੀ ਆਇਰਲੈਂਡ ਦੇ ਸਾਹਸੀ ਬੇਅਰ ਗ੍ਰੀਲਜ਼ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਡਵੈਂਚਰ ਨਾਲ ਭਰਿਆ ਹੋਇਆ ਮੈਨ VS ਵਾਇਲਡ ਸ਼ੋਅ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰੀ ਆਇਰਲੈਂਡ ਦੇ ਸਾਹਸੀ ਬੇਅਰ ਗ੍ਰੀਲਜ਼ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਡਵੈਂਚਰ ਨਾਲ ਭਰਿਆ ਹੋਇਆ ਮੈਨ VS ਵਾਇਲਡ ਸ਼ੋਅ ਬੀਤੇ ਦਿਨ ਪ੍ਰਸਾਰਿਤ ਹੋਇਆ। ਦਸ ਦਈਏ ਕਿ ਇਸ ਸ਼ੋਅ ਨੂੰ ਭਾਰਤ ਦੇਸ਼ ਚ ਹੀ ਨਹੀਂ ਸਗੋਂ ਵਿਦੇਸ਼ਾਂ ਚ ਵੀ ਦੇਖਣ ਨੂੰ ਮਿਲਿਆ। ਇਸ ਸ਼ੋਅ ਚ ਪੀਐੱਮ ਮੋਦੀ ਦੇ ਅਲਗ ਰੂਪ ਨੂੰ ਦੇਖਿਆ ਗਿਆ। ਮੈਨ VS ਵਾਇਲਡ ਚ ਪੀਐੱਮ ਮੋਦੀ ਨੇ ਨਾ ਕੇਵਲ ਵਾਤਾਵਰਣ ਦੀ ਸੁਰੱਖਿਆ ਦੀ ਗੱਲ ਕੀਤੀ ਸਗੋਂ ਲੋਕਾਂ ਸਾਹਮਣੇ ਇਹ ਵੀ ਗੱਲ ਰੱਖੀ ਕਿ ਆਉਣ ਵਾਲੀ ਪੀੜੀ ਦੇ ਲਈ ਵਾਤਾਵਰਣ ਦੀ ਸੁਰੱਖਿਆ ਕਿੰਨੀ ਕੂ ਜਰੂਰੀ ਹੈ।

pm modi and bear grylls pm modi and bear grylls  ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਅੱਜ ਦੇ ਸਮੇਂ ‘ਚ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਹਨਾਂ ਹੀ ਨਹੀਂ ਇਸ ਸ਼ੋਅ ਚ ਮੋਦੀ ਨੇ ਰਾਫਟ ਦੇ ਸਹਾਰੇ ਨਦੀ ਪਾਰ ਕੀਤੀ ਇਸ ਰਾਫਟ ਨੂੰ ਬੇਅਰ ਗ੍ਰੀਲਜ਼ ਖਿਚ ਰਹੇ ਸੀ ਤੇ ਪੀਐਮ ਮੋਦੀ ਉਸਤੇ ਬੈਠੇ ਹੋਏ ਸੀ। ਇਹਨਾਂ ਹੀ ਨਹੀਂ ਹਿਮਾਲਿਆ ਦੇ ਠੰਡੇ ਪਾਣੀ ਦੇ ਕਾਰਨ ਬੀਅਰ ਗ੍ਰੀਲਜ਼ ਦੀ ਹਾਲਤ ਖਰਾਬ ਹੋ ਗਈ ਸੀ। ਜਿਸ ਕਾਰਨ ਉਹਨਾਂ ਨੇ ਪੀਐੱਮ ਮੋਦੀ ਨੂੰ ਕਿਹਾ ਕਿ ਉਹਨਾਂ ਦੇ ਹਿਮਾਲਿਆ ਦਾ ਪਾਣੀ ਕਾਫੀ ਠੰਡਾ ਹੈ।

pm modi and bear grylls

ਇਸਦੇ ਇਲਾਵਾ ਜਦੋ ਬੀਅਰ ਗ੍ਰੀਲਜ਼ ਨੇ ਪੀਐੱਮ ਮੋਦੀ ਨੂੰ ਕਿਹਾ ਕਿ ਜਿਮ ਕਾਰਬੇਟ ਕਾਫੀ ਖਤਰਨਾਕ ਇਲਾਕਾ ਹੈ। ਜਿਸ ਤੇ ਪੀਐੱਮ ਮੋਦੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਾਤਾਵਰਣ ਦੇ ਖਿਲਾਫ ਜਾਵੇਗਾ ਤਾਂ ਸਭ ਕੁਝ ਖਤਰਨਾਕ ਹੀ ਲਗੇਗਾ। ਪਰ ਜੇਕਰ ਵਾਤਾਵਰਣ ਦੇ ਨਾਲ ਰਹੋਗੇ ਤੇ ਉਹਨੂੰ ਪਿਆਰ ਕਰੋਗੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਤਾਂ ਜੰਗਲੀ ਜਾਨਵਾਰ ਤੁਹਾਡਾ ਸਾਥ ਦੇਣਗੇ। ਕਾਬਿਲੇਗੌਰ ਹੈ ਕਿ ਇਸ ਸ਼ੋਅ ਨੂੰ 8 ਭਾਰਤੀ ਭਾਸ਼ਾਵਾਂ ਚ ਪ੍ਰਸਾਰਿਤ ਕੀਤਾ ਗਿਆ ਸੀ।

Leave a Reply

Your email address will not be published. Required fields are marked *