ਕੌਮਾਂਤਰੀ ਨਗਰ ਕੀਰਤਨ ਦੀ ਪਾਲਕੀ ਸਾਹਿਬ ਦੀ ਲੋਕੇਸ਼ਨ ਜਾਣੋਂ ਸਿਰਫ ਇਕ ਕਲਿੱਕ ਨਾਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਗੁਰੂ ਨਾਨਾਕ ਦੇਵ ਜੀ ਦੇ 55ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਕੱਢਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੌਮਾਂਤਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਗੁਰੂ ਨਾਨਾਕ ਦੇਵ ਜੀ ਦੇ 55ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਕੱਢਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੌਮਾਂਤਰੀ ਨਗਰ ਕੀਰਤਨ ਪਹਿਲੀ ਅਗਸਤ ਤੋਂ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਸੀ। ਇਸ ਦੌਰਾਨ ਸਿੱਖ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਭਾਰੀ ਗਿਣਤੀ ਚ ਸੰਗਤਾਂ ਇਸ ਅਦਭੂਤ ਨਜਾਰੇ ਦੇ ਦਰਸ਼ਨਾਂ ਦੇ ਲਈ ਪਹੁੰਚ ਰਹੀਆਂ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਇਹ ਨਗਰ ਕੀਰਤਨ 24 ਘੰਟੇ ਪੱਛੜ ਕੇ ਚੱਲ ਰਿਹਾ ਹੈ ਇਸਦੇ ਬਾਵਜੁਦ ਵੀ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Vve

ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਸਹੁਲਤ ਦੇ ਲਈ ਪਾਲਕੀ ਸਾਹਿਬ ਚ ਜੀਪੀਆਰਐੱਸ ਟ੍ਰੈਕਿੰਗ ਡਿਵਾਈਸ ਲਗਾਇਆ ਗਿਆ ਹੈ। ਇਸ ਡਿਵਾਈਸ ਰਾਹੀ ਸੰਗਤ ਨਗਰ ਕੀਰਤਨ ਦੀ ਸਹੀ ਦਿਸ਼ਾ ਨੂੰ ਦੇਖ ਸਕਣਗੇ। ਜਿਸ ਨਾਲ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ।

International Nagar kirtan International Nagar kirtan International Nagar kirtan

ਇਸ ਡਿਵਾਈਸ ਦਾ ਇਸਤੇਮਾਲ ਤੁਸੀ ਇਕ ਐਪ ਜਰੀਏ ਕਰ ਸਕਦੇ ਹੋ। ਇਸ ਐਪ ਦਾ ਨਾਂ “Vave GpsTracker” ਹੈ ਜਿਸਨੂੰ ਆਸਾਨੀ ਦੇ ਨਾਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਐਪ ਚ User id: SGPC Password: s12345 ਭਰਨ ਤੋਂ ਬਾਅਦ ਪਾਲਕੀ ਸਾਹਿਬ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ।

Leave a Reply

Your email address will not be published. Required fields are marked *