ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ‘ਚ ਮੌਜੂਦਾ ਸਰਪੰਚ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਰਪੰਚ ਕਾਫੀ ਸਮੇਂ ਤੋਂ ਕਰਜ਼ੇ ਦੇ ਕਾਰਨ ਪਰੇਸ਼ਾਨ ਸੀ। ਉਸ ਤੇ ਕਰੀਬ ਡੇਢ ਕਰੋੜ ਦਾ ਕਰਜ਼ਾ ਸੀ। ਜਿਸ ਕਾਰਨ ਕਰਜ਼ ਦੀ ਮਾਰ ਨਾ ਝਲਦੇ ਹੋਏ ਉਸਨੇ ਖੁਦਕੁਸ਼ੀ ਕਰ ਲਈ।
https://www.youtube.com/watch?v=5Bke9fRE64o
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਸੁਖਵਿੰਦਰ ਸਿੰਘ ਤੇ ਸ਼ੂਗਰ ਮਿਲ ਵੱਲ ਨੂੰ ਲੱਖਾਂ ਦੀ ਬਕਾਇਆ ਰਾਸ਼ੀ ਸੀ। ਕਿਸਾਨ ਨੂੰ ਸਮੇਂ ਤੇ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਮਿਲੀ ਸੀ। ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

