ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵੱਲੋਂ ਤੋੜੇ ਗਏ ਸੰਬੰਧਾਂ ਨੂੰ ਲੈਕੇ ਆਪਣਾ ਵੱਡਾ ਬਿਆਨ ਦਿੱਤਾ ਹੈ। ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧੀ ਇਕ ਟਵੀਟ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਨਾਲ ਸੰਬੰਧ ਤੋੜਨੇ ਨਿਰਾਸ਼ਾਜਨਕ ਹਨ।
ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਫੈਸਲਾ ਲੈਣ ਦਾ ਪੂਰਾ ਹੱਕ ਹੈ। ਨਾਲ ਹੀ ਉਹਨਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਕਰਤਾਰਪੁਰ ਲਾਂਘੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਦੇਖਣ ਨੂੰ ਮਿਲੇਗਾ।
ਦੱਸਣਯੋਗ ਗੱਲ ਹੈ ਕਿ ਕਰਤਾਰਪੁਰ ਲਾਂਘੇ ਨੂੰ ਲੈਕੇ ਸਿੱਖਾਂ ਚ ਕਾਫੀ ਉਤਸ਼ਾਹ ਹੈ। ਉੱਥੇ ਹੀ ਕਸ਼ਮੀਰ ਦੇ ਮੁੱਦੇ ਤੋਂ ਬਾਅਦ ਪਾਕਿਸਤਾਨ ਸਰਕਾਰ ਬੁਖਲਾਇਆ ਹੋਇਆ ਹੈ। ਜਿਸ ਕਾਰਨ ਉਸਨੇ ਭਾਰਤ ਦੇ ਨਾਲ ਆਪਣੇ ਸਾਰੇ ਵਪਾਰਕ ਸੰਬੰਧਾਂ ਨੂੰ ਤੋੜ ਲਿਆ ਹੈ।


