ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਦੇ ਇਕ ਡਿਸਕੋ ਚ ਕਮਾਂਡੋ ਦੀ ਮੌਤ ਦੇ ਮਾਮਲੇ ਚ ਪ੍ਰਸਾਸ਼ਨ ਵੱਲੋਂ ਕਾਰਵਾਈ ਕਰਦੇ ਹੋਏ ਡਿਸਕੋ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ
ਮਿਲੀ ਜਾਣਕਾਰੀ ਦੇ ਅਨੁਸਾਰ ਡਿਸਕੋ ‘ਚ ਇਕ ਵਿਅਕਤੀ ਨੇ ਕਮਾਂਡੋਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਸੀ ਜਿਸ ਤੋਂ ਬਾਅਦ SHO ਨੂੰ ਇਸ ਮਾਮਲੇ ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਉੱਥੇ ਹੀ ਇਸ ਮਾਮਲੇ ‘ਚ ਪੁਲਿਸ ਨੇ ਮੁਖ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਹੈ।
ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆਂ ਟੀਮ ‘ਚ ਮ੍ਰਿਤਕ ਕਮਾਂਡੋਂ ਤੈਨਾਤ ਸੀ। ਡਿਸਕੋ ‘ਚ ਕਿਸੇ ਗੱਲ ਨੂੰ ਲੈ ਕੇ ਸਾਹਿਲ ਦੇ ਨਾਲ ਬਹਿਸ ਹੋ ਗਈ ਸੀ। ਸਾਹਿਲ ਨੇ ਇਸ ਬਹਿਸ ਤੋਂ ਬਾਅਦ ਕਮਾਂਡੋਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

