ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਸ਼ਮੀਰ ਦੀ ਹੁਣ ਤਸਵੀਰ ਬਦਲ ਜਾਵੇਗੀ। ਦਸ ਦਈਏ ਕਿ ਰਾਜ ਸਭਾ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜੰਮੂ ਕਸਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਸੰਕਲਪ ਪੇਸ਼ ਕੀਤਾ ਗਿਆ। ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਫਿਰ ਤੋਂ ਨਿਰਮਾਣ ਲਈ ਸੰਕਲਪ ਵੀ ਪੇਸ਼ ਕੀਤਾ ਗਿਆ।
https://www.facebook.com/LivingIndiaNewschannel/videos/632365350619026/
ਇਸ ਸੰਕਲਪ ਦੇ ਪੇਸ਼ ਹੋਣ ਤੋਂ ਬਾਅਦ ਸਦਨ ਚ ਵਿਰੋਧੀ ਪਾਰਟੀਆਂ ਨੇ ਕਾਫੀ ਹੰਗਾਮਾ ਕੀਤਾ। ਉੱਥੇ ਹੀ ਸੰਕਲਪ ਤੇ ਰਾਸ਼ਟਰਪਤੀ ਵੱਲੋਂ ਮੰਜੂਰੀ ਦੇ ਦਿੱਤੀ ਗਈ ਹੈ। ਇਸ ਮੰਜੂਰੀ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਮਿਲੇ 370 ਦੇ ਸਾਰੇ ਅਧਿਕਾਰਾਂ ਨੂੰ ਹਟਾ ਲਿਆ ਗਿਆ ਹੈ। ਨਾਲ ਹੀ ਜੰਮੂ ਕਸ਼ਮੀਰ ਤੇ ਲੱਦਾਖ ਨੂੰ ਅਲੱਗ ਅਲੱਗ ਕੇਂਦਰ ਸ਼ਾਸਿਤ ਪੱਦੇਸ਼ ਬਣਾ ਦਿੱਤਾ ਹੈ।
