ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ- ਪਟਿਆਲਾ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਦੋ ਸਕੇ ਭਰਾਵਾਂ ਦੇ ਮਾਮਲੇ ਸੰਬੰਧੀ ਇਕ ਨਵੀਂ ਜਾਣਕਾਰੀ ਹਾਸਿਲ ਹੋਈ ਹੈ। ਦਸ ਦਈਏ ਕਿ ਦੋਵੇ ਭਰਾ ਬੰਦਰ ਨੂੰ ਭਜਾਉਣ ਲਈ ਨਹਿਰ ਵੱਲ ਨੂੰ ਭੱਜੇ ਸੀ। ਇਸ ਸੰਬੰਧ ਚ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਉੱਥੇ ਹੀ ਤੁਹਾਨੂੰ ਦਸ ਦਈਏ ਕਿ ਲਿਵਿੰਗ ਇੰਡੀਆ ਨਿਊਜ਼ ਨੇ ਖਬਰ ਨਸ਼ਰ ਕੀਤੀ ਸੀ ਜਿਸ ਵਿਚ ਪਿੰਡ ਵਾਸੀਆਂ ਨੇ ਕਿਹਾ ਕਿ ਸੀ ਕਿ ਉਸ ਦਿਨ ਪਿੰਡ ਵਿਚ ਦੋ ਬਾਂਦਰ ਆਏ ਸਨ ਤੇ ਬੱਚੇ ਬਾਂਦਰਾਂ ਪਿੱਛੇ ਨਹਿਰ ਤੱਕ ਗਏ ਸਨ।
ਦੱਸਣਯੋਗ ਗੱਲ ਹੈ ਕਿ ਦੋਵੇ ਸਕੇ ਭਰਾਵਾਂ ਨੂੰ ਲਾਪਤਾ ਹੋਏ ਦੋਵੇ ਹੀ ਬੱਚੇ ਦੀ ਕੋਈ ਉੱਘ ਸੁੱਘ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।


