ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿਧਾਨਸਭਾ ਦੇ ਮਾਨਸੂਨ ਇਜਲਾਸ ਦਾ ਆਗਾਜ ਹੋ ਚੁੱਕਾ ਹੈ। ਦਸ ਦਈਏ ਕਿ ਇਸ ਦੌਰਾਨ ਕਈ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਗਈ। ਪਰ ਇਹ ਇਜਲਾਸ ਪੰਜਾਬ ਸਰਕਾਰ ਦੇ ਵੱਟ ਕੱਢ ਦੇਵੇਗਾ।
ਦਸ ਦਈਏ ਕਿ ਇਸ ਦੋ ਦਿਨਾਂ ਦੇ ਇਜਲਾਸ ਦਾ ਸਰਕਾਰੀ ਖਜਾਨੇ ਤੇ ਕਾਫੀ ਅਸਰ ਪਵੇਗਾ। ਦੱਸਣਯੋਗ ਗੱਲ ਹੈ ਕਿ ਪੰਜਾਬ ਵਿਧਾਨਸਭਾ ਦਾ ਮਾਨਸੂਨ ਇਜਲਾਸ ਦੇ ਇਕ ਦਿਨ ਦਾ ਕਰੀਬ 70 ਲੱਖ ਰੁਪਏ ਦੀ ਲਾਗਤ ਆਵੇਗੀ। ਉੱਥੇ ਹੀ ਪੰਜਾ ਦਿਨ ਦੇ ਹਿਸਾਬ ਦੇ ਨਾਲ ਇਹ ਖਰਚਾ 350 ਲੱਖ ਰੁਪਏ ਦੇ ਕਰੀਬ ਤੱਕ ਪਹੁੰਚ ਜਾਵੇਗਾ।
ਦੱਸਣਯੋਗ ਗੱਲ ਹੈ ਕਿ ਇਸ ਖਰਚੇ ‘ਚ ਮੰਤਰੀਆਂ ਦੀ ਸੁਰੱਖਿਆਂ, ਵਿਧਾਨਸਭਾ ਅਮਲੇ ਤੇ ਬਿਜਲੀ ਆਦਿ ਦੇ ਖਰਚੇ ਤੇ ਵਿਧਾਇਕਾਂ ਦੇ ਭੱਤੇ ਨੂੰ ਜੋੜਿਆ ਗਿਆ ਹੈ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਪੰਜਾਬ ਸਰਕਾਰ ਇਸ ਇਜਲਾਸ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਦਸ ਦਈਏ ਕਿ ਆਰਟੀਕਲ 14 ਏ ਅਨੁਸਾਰ ਸਦਨ ਨੂੰ 40 ਦਿਨਾਂ ਤੱਕ ਚਲਾਇਆ ਜਾਣਾ ਚਾਹੀਦਾ ਹੈ ਪਰ ਪੰਜਾਬ ਚ ਇਸ ਸਦਨ ਘੱਟ ਦਿਨਾਂ ਚ ਹੀ ਚਲਾਇਆ ਜਾਂਦਾ ਹੈ ਜਿਸ ਕਾਰਨ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਕਾਰਨ ਘੇਰਦੀਆਂ ਹਨ।


