ਹੁਸ਼ਿਆਰਪੁਰ ‘ਚ ਨੌਕਰੀ ਦੇ ਨਾਂ ‘ਤੇ ਠੱਗੀ ਦਾ ਮਾਮਲਾ, ਸਿੱਖਿਆ ਵਿਭਾਗ ‘ਚ ਨੌਕਰੀ ਦੇਣ ਨੂੰ ਲੈਕੇ ਠੱਗੇ ਲੱਖਾਂ ਰੁਪਏ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ‘ਚ ਓਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਰਕਾਰੀ ਅਫ਼ਸਰ ਬਣਕੇ ਕਰੀਬ ੬ ਨੌਜਵਾਨਾਂ ਤੋਂ ਸਿੱਖਿਆ ਵਿਭਾਗ ‘ਚ ਨੌਕਰੀ ਦਾ ਝਾਂਸਾ ਦੇਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ‘ਚ ਓਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਰਕਾਰੀ ਅਫ਼ਸਰ ਬਣਕੇ ਕਰੀਬ ੬ ਨੌਜਵਾਨਾਂ ਤੋਂ ਸਿੱਖਿਆ ਵਿਭਾਗ ‘ਚ ਨੌਕਰੀ ਦਾ ਝਾਂਸਾ ਦੇਕੇ ਲੱਖਾਂ ਦੀ ਠੱਗੀ ਸਾਹਮਣੇ ਆਈ | ਇਸ ਗੱਲ ਦਾ ਖੁਲਾਸਾ ਓਸ ਵੇਲੇ ਹੋਇਆ ਜਦੋਂ ਇੱਕ ਹੋਰ ਨਵਾਂ ਵਿਅਕਤੀ ਇਸ ਝਾਂਸੇ ਦਾ ਸ਼ਿਕਾਰ ਹੋ ਰਿਹਾ ਸੀ | ਤੇ ਫ਼ਿਰ ਮੌਕੇ ‘ਤੇ ਪਹਿਲਾਂ ਤੋਂ ਠੱਗੇ ਹੋਏ ਨੌਜਵਾਨ ਪਹੁੰਚੇ |

ਜਿਹਨਾਂ ਠੱਗ ਦਾ ਜੰਮ ਕੇ ਕੁੜਾਪਾ ਚਾੜਿਆ | ਦਸ ਦਈਏ ਕਿ ਇਹਨਾਂ ਨੌਜਵਾਨਾਂ ਨੂੰ ਬਕਾਇਦਾ ਝੂਠੀ ਨੌਕਰੀ ਵੀ ਦਿੱਤੀ ਗਈ ਤੇ ਫ਼ਿਰ ਝੂਠੀ ਹਾਜ਼ਰੀ ਵੀ ਲਗਾਈ ਜਾਂਦੀ ਸੀ | ਪਰ ਤਨਖਾਹ ਦੇਣ ਸਮੇਂ ਕੋਈ ਨਾ ਕੋਈ ਬਹਾਨਾ ਬਣਾ ਦਿਤਾ ਜਾਂਦਾ ਸੀ | ਤੇ ਫ਼ਿਰ ਜਾਂਚ ਪੜਤਾਲ ਤੋਂ ਬਾਅਦ ਇਹ ਸਭ ਮਾਮਲਾ ਸਾਫ਼ ਹੋਇਆ | ਬਾਅਦ ‘ਚ ਮੁਲਜ਼ਮਾਂ ਨੂੰ ਪੁਲਿਸ ਹਵਾਲੇ ਕਰ ਦਿਤਾ ਗਿਆ |

Watch Video

https://youtu.be/6UhrHkNE2IE

Leave a Reply

Your email address will not be published. Required fields are marked *