ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਸੈਣੀਆਂ ‘ਚ ਇੱਕ 12 ਵੀਂ ਜਮਾਤ ਦੇ ਵਿਦਿਆਰਥੀ ਵਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਐ | ਜਿਸਦਾ ਕਾਰਣ ਸਕੂਲ ਦੀ ਪ੍ਰਿੰਸੀਪਲ ਵਲੋਂ ਵਿਦਿਆਰਥੀਆਂ ਦੀਆਂ ਕਲਾਸ ‘ਚ ਬੈਠੀ ਵਿਦਿਆਰਥਣ ਨਾਲ ਫ਼ੋਟੋਆਂ ਖਿੱਚਵਾਉਣਾ ਦਸਿਆ ਜਾ ਰਿਹਾ |
ਇਹਨਾਂ ਹੀ ਨਹੀਂ ਵਿਦਿਆਰਥੀ ਨੂੰ ਬਾਅਦ‘ਚ ਬੁਲਾਕੇ ਤਸਵੀਰਾਂ ਦਿਖਾਕੇ ਡਰਾਇਆ ਧਮਕਾਇਆ ਵੀ ਗਿਆ | ਜਿਸਤੋਂ ਬਾਅਦ ਵਿਦਿਆਰਥੀ ਨੇ ਘਰ ਜਾਕੇ ਫ਼ਾਹਾ ਲੈਕੇ ਖੁਦਕੁਸ਼ੀ ਕਰ ਲਈ | ਪਰਿਵਾਰ ਦਾ ਇਲਜ਼ਾਮ ਐ ਕਿ ਪੁਲਿਸ ਢਿੱਲੀ ਕਾਰਵਾਈ ਕਰ ਰਹੀ ਐ | ਜਿਸਦੇ ਚਲਦੇ ਉਹ ਪਿੰਡ ਵਾਸੀਆਂ ਅਤੇ ਲੋਕਾਂ ਨੂੰ ਲੈਕੇ ਜਿਲਾ ਪੁਲਿਸ ਅਫਸਰ ਨੂੰ ਮਿਲੇ |
Watch Video
