ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ ਜੀ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 92 ਸਾਲ ਦੇ ਸੰਤ ਬਾਬਾ ਲਾਭ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਬੀਮਾਰ ਸੀ। ਜਿਸ ਤੋਂ ਬਾਅਦ ਉਹਨਾਂ ਨੇ ਗੁਰੂ ਤੇਗ਼ ਬਹਾਦਰ ਮਲਟੀ ਸਪੈਸ਼ਲ ਹਸਪਤਾਲ ‘ਚ ਆਪਣੇ ਆਖਿਰੀ ਸਾਹ ਲਏ।
ਸੰਤ ਬਾਬਾ ਲਾਭ ਸਿੰਘ ਦੇ ਦੇਹਾਂਤ ਦੀ ਪੁਸ਼ਟੀ ਡਾ. ਪਲਵਿੰਦਰ ਜੀਤ ਸਿੰਘ ਕੰਗ ਨੇ ਕੀਤੀ ਹੈ। ਦੱਸਣਯੋਗ ਗੱਲ ਹੈ ਕਿ ਬਾਬਾ ਲਾਭ ਸਿੰਘ ਨੂੰ ਮਾਨਵਤਾ ਦਾ ਮਸੀਹ ਸਮੇਤ ਕਈ ਐਵਾਰਡ ਨਾਲ ਨਵਾਜਿਆ ਜਾ ਚੁੱਕਿਆ ਹਨ। ਬਾਬਾ ਲਾਭ ਸਿੰਘ ਨੇ ਆਪਣੇ ਜੀਵਨਕਾਲ ਦੌਰਾਨ ਕਈ ਸੈਂਕੜੇ ਸਕੂਲਾਂ, ਕਾਲਜਾਂ, ਗੁਰੂ ਘਰਾਂ ਤੇ ਮਸਜਿਦਾਂ ਦਾ ਬਿਨ੍ਹਾਂ ਕਿਸੇ ਭੇਦਭਾਵ ਦੇ ਨਿਰਮਾਣ ਕਰਵਾਏ ਸਨ।

