ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਰਾਜਪੁਰਾ ਦੇ ਪਿੰਡ ਗੰਡਾਖੇੜੀ ਤੋਂ ਦੋ ਬੱਚੇ ਗੁੰਮ ਹੋਣ ਦੇ ਮਾਮਲੇ ‘ਚ ਪੁਲਿਸ ਨੇ ਇਕ ਬੱਚੇ ਦੀ ਲਾਸ਼ ਮਿਲਣ ਦਾ ਦਾਅਵਾ ਕੀਤਾ।
ਪਰ ਪਰਿਵਾਰ ਵਾਲਿਆਂ ਨੇ ਬੱਚੇ ਦੀ ਲਾਸ਼ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਹੈ। ਦਸ ਦਈਏ ਕਿ ਪੁਲਿਸ ਨੂੰ ਇਕ ਬੱਚੇ ਦੀ ਲਾਸ਼ ਨੂੰ ਸਰਾਲਾ ਹੈਡ ਕੋਲੋ ਮਿਲੀ ਸੀ।
ਕਾਬਿਲੇਗੌਰ ਹੈ ਕਿ ਗੰਡਾਖੇੜੀ ਕੋਲੋਂ ਦੋ ਭਰਾ ਗੁਆਚ ਗਏ ਸੀ ਜਿਸ ਨੂੰ ਲੱਭਣ ਲਈ ਪੁਲਿਸ ਵੱਲੋਂ ਹਰ ਇਕ ਮੁਸ਼ਕਤ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈਕੇ ਪਰਿਵਾਰ ਵੱਲੋਂ ਇਨਸਾਫ ਲਈ ਧਰਨਾ ਲਗਾਇਆ ਗਿਆ ਸੀ।

