ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ-ਕੱਲ ਬਾਲੀਵੁੱਡ ‘ਚ ਹਰ ਕਿਸੇ ਨੂੰ ਪੰਜਾਬੀ ਗੀਤਾਂ ਦਾ ਕ੍ਰੇਜ਼ ਚੜ੍ਹਿਆ ਹੋਇਆ ਹੈ। ਕਈ ਪੰਜਾਬੀ ਗੀਤਾਂ ਨੂੰ ਰਿਮੇਕ ਕਰ ਬਾਲੀਵੁੱਡ ਦੀ ਫਿਲਮਾਂ ‘ਚ ਇਸਤੇਮਾਲ ਕੀਤਾ ਜਾ ਚੁੱਕਾ ਹੈ।
ਜਿਸ ਕਾਰਨ ਪੰਜਾਬੀ ਗੀਤਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕਾਫੀ ਧਮਾਲ ਮਚਾਇਆ। ਇਸੇ ਤਰ੍ਹਾਂ ਹੀ ਹੁਣ ਇਕ ਹੋਰ ਪੰਜਾਬੀ ਗੀਤ ਨੂੰ ਬਾਲੀਵੁੱਡ ਦੀ ਇਕ ਫਿਲਮ ‘ਚ ਥਾਂ ਮਿਲਣ ਵਾਲੀ ਹੈ।
ਦਸ ਦਈਏ ਕਿ ਐਮੀ ਵਿਰਕ ਦੇ ਗੀਤ ਕਿਸਮਤ ਨੂੰ ਕਰਨ ਜੌਹਰ ਆਪਣੀ ਆਉਣ ਵਾਲੀ ਫਿਲਮ ‘ਚ ਇਸਤੇਮਾਲ ਕਰਨ ਵਾਲੇ ਹਨ। ਇਸ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੁਰ ਸਿੰਗਰ ਦਾ ਕਹਿਣਾ ਹੈ ਕਿ ਕਰਨ ਜੌਹਰ ਨੂੰ ਉਹਨਾਂ ਦਾ ਗੀਤ ਕਿਸਮਤ ਕਾਫੀ ਪਸੰਦ ਆਇਆ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਮਤ ਗੀਤ ਉਹਨਾਂ ਦੀ ਫਿਲਮ ਨਾਲ ਕਾਫੀ ਮਿਲ ਰਿਹਾ ਹੈ ਜਿਸ ਕਾਰਨ ਉਹ ਇਸ ਗੀਤ ਦਾ ਰਿਮੇਕ ਕਰਨਗੇ।
ਖੈਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਆਖਿਰ ਕਿਸ ਫਿਲਮ ਦੇ ਲਈ ਐਮੀ ਵਿਰਕ ਗੀਤ ਕਿਮਸਤ ਨੂੰ ਚੁਣਿਆ ਗਿਆ ਹੈ। ਉੱਥੇ ਹੀ ਜੇਕਰ ਕਿਸਮਤ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਗੀਤ Youtube ਤੇ ਕਾਫੀ ਧਮਾਲ ਚੁੱਕਾ ਹੈ। ਨਾਲ ਹੀ ਇਸ ਗੀਤ ਨੂੰ 200 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਕਿਸਮਤ ਗੀਤ ਨੇ ਰਿਲੀਜ਼ ਹੁੰਦੇ ਹੀ ਕਾਫੀ ਧਮਾਲ ਮਚਾ ਚੁੱਕਾ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਸੀ ਤੇ ਇਸ ਗੀਤ ਨੂੰ ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ। ਇਸ ਵੀਡਿਓ ਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।


