ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਚ ਘੱਗਰ ਦਾ ਕਹਿਰ ਲਗਾਤਾਰ ਜਾਰੀ ਹੈ। ਦਸ ਦਈਏ ਕਿ ਮੂਣਕ ਸ਼ਹਿਰ ਵੱਲ ਘੱਗਰ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਉੱਥੇ ਹੀ ਪਿੰਡਾਂ ਦੇ ਲੋਕ ਲਗਾਤਾਰ ਬੰਨ੍ਹ ਬਣਾਉਣ ਚ ਲੱਗੇ ਹੋਏ ਹਨ।
ਨਾਲ ਹੀ ਪ੍ਰਸਾਸ਼ਨ ਵੱਲੋਂ ਵੀ ਰਾਹਤ ਕਾਰਜ ਜਾਰੀ ਹੈ। ਬੰਨ੍ਹ ਦੇ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਅਜੇ 24 ਘੰਟੇ ਹੋਰ ਲੱਗ ਸਕਦੇ ਹਨ। ਉੱਥੇ ਹੀ ਪੀੜਤ ਲੋਕ ਸਰਕਾਰ ਤੇ ਪ੍ਰਸਾਸ਼ਨ ਦੇ ਮਾੜੇ ਪ੍ਰਬੰਧਾਂ ਨੂੰ ਕੋਸ ਰਹੇ ਹਨ।


