ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਦਸ ਦਈਏ ਕਿ ਹਰ ਪਾਸੇ ਬਰਸਾਤ, ਤੇਜ਼ ਹਨੇਰੀ, ਮੀਂਹ ਤੇ ਝੱਖੜ ਨੇ ਮੌਸਮ ਖੁਸ਼ਗਵਾਰ ਕੀਤਾ ਹੋਇਆ ਹੈ। ਪੰਜਾਬ ਦੇ ਪਟਿਆਲਾ, ਲੁਧਿਆਣਾ, ਮੋਗਾ ਜਲੰਧਰ ਸਭ ਪਾਸੇ ਮੀਂਹ ਨੇ ਆਪਣੀ ਦਸਤਕ ਦੇ ਦਿੱਤੀ ਹੈ।
ਪਰ ਪੰਜਾਬ ਦਾ ਜਿਲ੍ਹਾ ਸੰਗਰੂਰ ਜਿੱਥੇ ਅਜੇ ਵੀ ਲੋਕ ਮੀਂਹ ਦਾ ਇੰਤਜਾਰ ਕਰ ਰਹੇ ਹਨ। ਕਿਹਾ ਜਾ ਸਕਦਾ ਹੈ ਕਿ ਉੱਥੇ ਅਜੇ ਵੀ ਕੁਦਰਤ ਮਹਿਰਬਾਨ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਰਵਾਉਣ ਲਈ ਹਵਨ ਕਰਵਾਏ ਜਾ ਰਹੇ ਹਨ। ਪਰ ਮੀਂਹ ਦੇ ਕੋਈ ਆਸਾਰ ਨਹੀਂ ਦਿਖ ਰਿਹਾ ਹੈ। ਉੱਥੇ ਹੀ ਮੀਂਹ ਨਾ ਪੈਣ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ।

