ਚੰਡੀਗੜ੍ਹ ਨੂੰ ਬਣਾਓ ਪੰਜਾਬ ਦੀ ਰਾਜਧਾਨੀ- ਸੁਖਬੀਰ ਬਾਦਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੋਕਸਭਾ ਤ ਚੰਡੀਗੜ੍ਹ ਦਾ ਮੁੱਦਿਆ ਚੁੱਕਿਆ। ਦਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੋਕਸਭਾ ਤ ਚੰਡੀਗੜ੍ਹ ਦਾ ਮੁੱਦਿਆ ਚੁੱਕਿਆ। ਦਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਗੱਲ ਸੰਸਦ ਚ ਰੱਖੀ। ਨਾਲ ਹੀ ਉਹਨਾਂ ਨੇ ਸੰਸਦ ਚ ਕਿਹਾ ਕਿ ਪੰਜਾਬ ਦੇਸ਼ ਦਾ ਇਕੱਲਾ ਸੂਬਾ ਹੈ ਜਿਸਦੀ ਰਾਜਧਾਨੀ ਨਹੀਂ ਹੈ। ਸੂਬੇ ਦੀ ਰਾਜਧਾਨੀ ਦਾ ਜੀਡੀਪੀ ਚ ਵੱਡਾ ਯੋਗਦਾਨ ਹੁੰਦਾ ਹੈ।

Sukhbir Badal ਅਕਾਲੀ ਦਲ ਦੇ ਪ੍ਰਧਾਨ ਨੇ ਰਾਜਧਾਨੀ ਦੇ ਮਸਲੇ ਤੇ ਨਿਆਂ ਦੀ ਮੰਗ ਕੀਤੀ। ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਰਾਜਧਾਨੀ ਦੇ ਮਸਲੇ ਤੇ ਧਿਆਨ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਅੱਜ ਤੱਕ ਕੁਝ ਨਹੀਂ ਮਿਲਿਆ ਹੈ। ਇਹ ਫੈਸਲਾ ਹੋਣ ਤੱਕ ਚੰਡੀਗੜ੍ਹ ਦਾ ਰੈਵੀਨਊ ਪੰਜਾਬ ਨੂੰ ਮਿਲਣਾ ਚਾਹੀਦਾ ਹੈ।

Chandigarh

ਇਸ ਤੋਂ ਇਲਾਵਾ ਪੰਜਾਬ ਚ ਪੈਦਾ ਹੋਣ ਵਾਲੇ ਪਾਣੀ ਦੇ ਸਕੰਟ ਤੇ ਵੀ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਹੋਣੀ ਚਾਹਦੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇਸ਼ ਦਾ ਨੰਬਰ ਵੰਨ ਅੰਨ੍ਹਦਾਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ  ਨੂੰ ਕੇਂਦਰ ਸਰਕਾਰ ਤੋਂ ਜਿਆਦਾ ਉਮੀਦਾਂ ਹਨ।

Leave a Reply

Your email address will not be published. Required fields are marked *