ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਮਾਨਸੂਨ ਆਉਣ ਤੋਂ ਪਹਿਲਾ ਪ੍ਰੀ ਮਾਨਸੂਨ ਨਾਲ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਦਿੱਤੀ ਹੈ।
ਦਸ ਦਈਏ ਕਿ ਸੂਬੇ ਚ ਮਾਨਸੂਨ 10 ਜੁਲਾਈ ਤੋਂ ਆਉਣਾ ਹੈ। ਪਰ ਇਸ ਤੋਂ ਪਹਿਲਾ ਪ੍ਰੀ ਮਾਨਸੂਨ ਦੀਆਂ ਬੁੰਦਾਬਾਂਦੀ ਦੇ ਨਾਲ ਪੰਜਾਬ ਦੇ ਲੋਕਾ ਠਰ੍ਹ ਗਏ ਹਨ।
ਪੰਜਾਬ ਦੇ ਕਈ ਇਲਾਕੀਆਂ ਚ ਮੀਂਹ ਪੈ ਰਿਹਾ ਹੈ। ਜਦਕਿ ਕਈ ਇਲਾਕੀਆਂ ਚ ਕਾਲੇ ਬੱਦਲ ਛਾਏ ਹੋਏ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਪੰਜਾਬ ‘ਚ ਮਾਨਸੂਨ ਪੂਰੇ ਪੰਜ ਦਿਨ ਦੀ ਦੇਰੀ ਦੇ ਨਾਲ ਆ ਰਿਹਾ ਹੈ।
ਪਰ ਇਸਦੇ ਬਾਵਜੁਦ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ। ਨਾਲ ਹੀ ਤਾਪਮਾਨ ਚ ਵੀ ਭਾਰੀ ਗਿਰਾਵਟ ਪਾਈ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਨੂੰ ਵੀ ਰਾਹਤ ਮਿਲੀ ਹੈ।


