ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਹਾਲੀ ਪੁਲਿਸ ਵਲੋਂ ਇਕ ਅਜਿਹੇ ਗੈਂਗ ਦਾ ਪਰਦਾ ਫਾਸ਼ ਕੀਤਾ ਗਿਆ ਹੈ ਜੋ ਲੋਕਾਂ ਦੇ ਏਟੀਐੱਮ ਕਾਰਡਾਂ ਨੂੰ ਹਾਈਜੈਕ ਕਰਕੇ ਉਨ੍ਹਾਂ ਵਿਚੋਂ ਪੈਸੇ ਕਢਵਾਉਦਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਸ ਗੈਂਗ ਦੇ 5 ਮੈਂਬਰਾਂ ਚੋਂ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਬਦਮਾਸ਼ਾਂ ਤੋਂ 2 ਕਰੋੜ ਸਵਾਈਪ ਕਰਨ ਵਾਲੀ ਮਸ਼ੀਨ ਸਮੇਤ ਇਕ ਕਾਰ, ਚੋਰੀ ਦੇ ਮੋਬਾਇਲ ਤੇ ਕਈ ਏਟੀਐਮ ਕਾਰਡ ਬਰਾਮਦ ਕੀਤੇ ਗਏ ਹਨ।
ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਮੁਲਜ਼ਮਾਂ ਨੇ ਲੋਕਾਂ ਦੇ ਏਟੀਐੱਮ ਚੋਂ 24 ਤੋਂ 25 ਲੱਖ ਲੱਖ ਦੀ ਰਕਮ ਕੱਢਵਾ ਚੁੱਕੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਗੈਂਗ ਦਾ ਲੀਡਰ 8ਵੀਂ ਫੇਲ੍ਹ ਹੈ ਜੋ ਕਿ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ।
ਦੱਸਣਯੋਗ ਗੱਲ ਹੈ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਹੀ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਹਨ ਜੋ ਕਿ ਪੰਜਾਬ ਹਰਿਆਣਾ ਜੰਮੂ ਤੇ ਦਿੱਲੀ ਚ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇ ਚੁੇੱਕੇ ਹਨ। ਫਿਲਹਾਲ ਪੁਲਿਸ ਬਾਕੀ ਗੈਂਗ ਮੈਂਬਰਾਂ ਦੀ ਭਾਲ ਕਰ ਰਹੀ ਹੈ।


