ਸੂਬੇ ‘ਚ ਨਸ਼ੇ ਤੇ ਕਰਜ਼ ਦਾ ਕਹਿਰ ਜਾਰੀ, ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਇਕ ਪਾਸੇ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਕਰਜ਼ੇ ਦੀ ਭੇਂਟ ਚੜ੍ਹ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਇਕ ਪਾਸੇ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ ਤੇ ਦੂਜੇ ਪਾਸੇ ਪੰਜਾਬ ਦੇ ਕਿਸਾਨ ਕਰਜ਼ੇ ਦੀ ਭੇਂਟ ਚੜ੍ਹ ਰਹੇ ਹਨ। ਇਸੇ ਤਰ੍ਹਾਂ ਫਰੀਦਕੋਟ ਦੇ ਪਿੰਡ ਸੰਗਤਪੁਰਾ ਚ ਕਿਸਾਨ ਚੜ੍ਹਿਆ ਕਰਜ਼ ਦੀ ਬਲੀ ਚੜ੍ਹ ਗਿਆ ਹੈ। ਦਸ ਦਈਏ ਕਿ ਕਿਸਾਨ ਬਲਬੀਰ ਸਿੰਘ ਨੇ ਕਰਜ਼ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਲਈ।

suicide

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਤੇ ਕਰੀਬ 10 ਲੱਖ ਦਾ ਕਰਜ਼ ਸੀ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਕਿਸਾਨ ਕੋਲ ਮਹਿਜ਼ ਡੇਢ ਏਕੜ ਜਮੀਨ ਸੀ ਜਿਸ ਤੇ ਉਹ ਖੇਤੀ ਕਰਦਾ ਸੀ। ਖੈਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਕਿਸਾਨ ਨੇ ਕਰਜ਼ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕੀਤੀ ਹੋਵੇ। ਇਸ ਤਰ੍ਹਾਂ ਦੇ ਕਈ ਮਾਮਲਾ ਸਰਕਾਰ ਦੇ ਸਾਮਹਣੇ ਆਏ ਹਨ ਪਰ ਇਹ ਸਿਲਸਿਲਾ ਥੰਮਣ ਦਾ ਨਾਂ ਨਹੀਂਂ ਲੈ ਰਿਹਾ ਹੈ।

 

 

Leave a Reply

Your email address will not be published. Required fields are marked *