ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ’ਚ ਨਸ਼ੇ ਦਾ ਕਹਿਰ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ। ਨਸ਼ੇ ਦੀ ਮਾਰ ਝੇਲ ਰਿਹਾ ਪੰਜਾਬ ਚ ਹੁਣ ਏਡਜ਼ ਵੀ ਆਪਣਾ ਪੈਰ ਪਸਾਰ ਰਿਹਾ ਹੈ। ਜਿਸ ਕਾਰਨ ਨੌਜਵਾਨ ਨਸ਼ੇ ਦੇ ਆਦੀ ਤਾਂ ਹੋ ਰਹੇ ਹਨ ਨਾਲ ਹੀ ਉਹ ਹੁਣ ਏਡਜ਼ ਦੇ ਵੀ ਰੋਗੀ ਹੋ ਰਹੇ ਹਨ। ਦਸ ਦਈਏ ਕਿ ਸੂਬੇ ਦੇ ਨੌਜਵਾਨ ਨਸ਼ੇ ਦੇ ਦਲਦਲ ‘ਚ ਧੱਸਦੇ ਜਾ ਰਹੇ ਹਨ। ਸੂਬੇ ‘ਚ ਨਸ਼ਾ ਇਸ ਕਦਰ ਫੈਲ ਗਿਆ ਹੈ ਕਿ ਹੁਣ ਇਸ ਨਸ਼ੇ ਦੀ ਚਪੇਟ ਚ ਕਈ ਵਿਦਿਆਰਥੀ ਵੀ ਆ ਗਏ ਹਨ।
ਪੰਜਾਬ ਦਾ ਜਿਲ੍ਹਾਂ ਸੰਗਰੂਰ ‘ਚ ਕਈ ਸਕੂਲੀ ਵਿਦਿਆਰਥੀ ਵੀ ਨਸ਼ੇ ਦੇ ਆਦੀ ਹੋ ਰਹੇ ਹਨ। ਜਿਸ ਕਾਰਨ ਉਹ ਇਸ ਨਸ਼ੇ ਦੇ ਦਲਦਲ ਚ ਡਿੱਗ ਕੇ ਆਪਣੀ ਜਿੰਦਗੀ ਨੂੰ ਨਰਕ ਬਣਾ ਰਹੇ ਹਨ। ਇਹਨਾਂ ਹੀ ਨਹੀਂ ਕਈ ਵਿਦਿਆਰਥੀ ਜੋ ਨਸ਼ੇ ਦਾ ਟੀਕਾ ਲਗਾ ਕੇ ਨਸ਼ਾ ਕਰਦੇ ਹਨ ਉਹਨਾਂ ਜਿਆਦਾਤਰ ਵਿਦਿਆਰਥੀ ਏਡਜ਼ ਦੇ ਰੋਗੀ ਪਾਏ ਗਏ ਹਨ।
ਜਿਸ ਕਾਰਨ ਪੰਜਾਬ ਚ ਨਸ਼ੇ ਦੇ ਨਾਲ ਨਾਲ ਇਕ ਹੋਰ ਵੱਡੀ ਸਮੱਸਿਆ ਆਪਣੇ ਪੈਰ ਪਸਾਰ ਰਹੀ ਹੈ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਇਕ ਪਰਿਵਾਰ ਵੱਲੋਂ ਨਸ਼ਾ ਤਸਕਰਾਂ ਦਾ ਖੁਲਾਸਾ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਸੰਗਰੂਰ ਦੀ ਇਕ ਬਸਤੀ ਚੋਂ ਆਸਾਨੀ ਦੇ ਨਾਲ ਨਸ਼ਾ ਮਿਲਦਾ ਹੈ। ਜਿਕਰ-ਏ-ਖਾਸ ਹੈ ਕਿ ਪੰਜਾਬ ‘ਚ ਲਗਾਤਾਰ ਨਸ਼ੇ ਦਾ ਕਹਿਰ ਵਧਦਾ ਜਾ ਰਹੀ ਹੈ ਜਿਸ ਕਾਰਨ ਨਸ਼ੇ ਦੇ ਕਾਰਨ ਨੌਜਵਾਨ ਆਪਣਾ ਭਵਿੱਖ ਤੇ ਜਵਾਨੀ ਸਾੜ ਰਹੇ ਹਨ। ਜਿਸ ਤੇ ਪੰਜਾਬ ਸਰਕਾਰ ਸਿਰਫ ਦਾਅਵੇ ਕਰ ਰਹੀ ਹੈ ਪਰ ਇਸ ਤੇ ਕਿਸੇ ਵੀ ਤਰ੍ਹਾਂ ਕੋਈ ਕਾਰਵਾਈ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਹੈ।


