ਕੈਪਟਨ ਦੇ ਮੰਤਰੀਆਂ ਨੇ ਸਿੱਧੂ ਖਿਲਾਫ ਖੋਲਿਆ ਮੋਰਚਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ  ਵਿਚਾਲੇ ਮਾਮਲਾ ਠੰਢਾ ਹੋਣ ‘ਚ ਨਹੀਂ ਆ ਰਿਹਾ ਹੈ। ਉੱਥੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ  ਵਿਚਾਲੇ ਮਾਮਲਾ ਠੰਢਾ ਹੋਣ ‘ਚ ਨਹੀਂ ਆ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕੈਪਟਨ ਦੇ ਮੰਤਰੀ ਵੀ ਇਸ ਵਿਵਾਦ ਤੇ ਆਪਣਾ ਵੀ ਸਿੱਧੂ ਦੇ ਖਿਵਾਫ ਮੋਰਚਾ ਖੋਲ ਰਹੇ ਹਨ। ਦਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਤਿੰਨ ਕੈਬਨਿਟ ਮੰਤਰੀ ਨੇ ਅਹਿਮਦ ਪਟੇਲ ਦੇ ਨਾਲ ਮੁਲਾਕਾਤ ਕੀਤੀ।

captain amarinder

ਦਸ ਦਈਏ ਕਿ ਇਸ ਮੁਲਾਕਾਤ ਦੌਰਾਨ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸ਼ਿਕਾਇਤ ਕੀਤੀ। ਮੰਤਰੀਆਂ ਨੇ ਇਸ ਮੁਲਾਕਾਤ ਦੌਰਾਨ ਸਿੱਧੂ ਦੇ ਪਿਛਲੇ ਵਿਭਾਗ ਦੀਆਂ ਰਿਪੋਰਟਾਂ ਸੌਂਪੀਆਂ ਹਨ।

navjot singh sidhu

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਧੂ ਦੇ ਪਿਛਲੇ ਵਿਭਾਗ ਚ ਕਈ ਵੱਡੇ ਘਪਲੇ ਹੋਏ ਹਨ। ਉੱਥੇ ਹੀ ਇਸ ਮੁਲਾਕਾਤ ਤੇ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਧੂ ਦੇ ਖਿਲਾਫ ਸ਼ਿਕਾਇਤ ਨਹੀਂ ਕੀਤੀ ਹੈ। ਨਾਲ ਹੀ ਉਹਨਾਂ ਦੀ ਇਸ ਮੁਲਾਕਾਤ ਦਾ ਮੁੱਖ ਮਕਸਦ ਪਾਰਟੀ ਦੀ ਰਣਨੀਤੀ ਸੰਬੰਧੀ ਵਿਚਾਰ ਵਟਾਂਦਰਾ ਕਰਨਾ ਸੀ।

Leave a Reply

Your email address will not be published. Required fields are marked *