ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਗਰਮੀ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਪਮਾਨ ‘ਚ ਵਾਧਾ ਜਿਆਦਾ ਹੋਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਕਾਫੀ ਮੁਸ਼ਕਿਲ ਨਾਲ ਹੋਇਆ ਪਇਆ ਹੈ। ਪਰ ਲੋਕਾਂ ਨੂੰ ਕੁਝ ਦਿਨ ਹੋਰ ਮਾਨਸੂਨ ਦੀ ਬਾਰਿਸ਼ ਦੀ ਉਡੀਕ ਕਰਨੀ ਪਏਗੀ। ਦਸ ਦਈਏ ਕਿ ਅਗਲੇ ਦੋ ਤਿੰਨ ਦਿਨਾਂ ‘ਚ ਕੁਝ ਇਲਾਕੀਆਂ ‘ਚ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਦੀ ਬਾਰਿਸ਼ ਉੱਤਰੀ ਭਾਰਤ ਦੇ ਕੁਝ ਹਿੱਸਿਆ ਨੂੰ ਛੱਡ ਕੇ ਕਾਫੀ ਹਿੱਸਿਆ ‘ਚ ਪਹੁੰਚ ਚੁੱਕੀ ਹੈ। ਪਰ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਦੇ ਇਲਾਕੇ ਚ ਅਜੇ ਵੀ ਮਾਨਸੂਨ ਦਾ ਇੰਤਜਾਰ ਕਰਨ ਪਏਗਾ। ਉੱਥੇ ਹੀ ਆਈਐਮਡੀ ਦਾ ਮਾਨਸੂਨ ਦੀ ਬਾਰਿਸ਼ ਤੇ ਕਹਿਣਾ ਹੈ ਕਿ ਉਹਨਾਂ ਨੇ ਇਸ ਵਾਰ 33 ਫੀਸਦ ਤੇ 78 ਫੀਸਦ ਮੀਂਹ ਦੀ ਕਮੀ ਦੇਖੀ ਗਈ ਹੈ।
ਪਰ ਕੁਝ ਦਿਨਾਂ ਬਾਅਦ ਮਾਨਸੂਨ ਕਾਫੀ ਸਰਗਰਮ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਤੋਂ ਇਲਾਵਾ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ 30 ਜੂਨ ਤੋਂ 15 ਜੁਲਾਈ ਤੱਕ ਮਾਨਸੂਨ ਕਾਫੀ ਮਜਬੂਤ ਰਹਿਣ ਦੇ ਆਸਾਰ ਹਨ।

